ਦਿਨ-ਦਿਹਾੜੇ ਮੋਟਰਸਾਈਕਲ ਚੋਰੀ, ਸੀ. ਸੀ. ਟੀ. ਵੀ. ''ਚ ਕੈਦੀ ਹੋਈ ਘਟਨਾ

03/17/2018 6:52:01 PM

ਤਪਾ ਮੰਡੀ (ਸ਼ਾਮ ਗਰਗ) : ਸ਼ਨੀਵਾਰ ਸ਼ਾਮ 5 ਵਜੇ ਦੇ ਕਰੀਬ ਸਕੂਲ ਰੋਡ ਸਥਿਤ ਇਕ ਗੈਸ ਏਜੰਸੀ ਦੇ ਮਾਲਕ ਦਾ ਚੋਰਾਂ ਵਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਚੋਰੀ ਦੀ ਇਹ ਸਾਰੀ ਵਾਰਦਾਤ ਸੀ.ਸੀ.ਟੀ ਵੀ ਕੈਮਰੇ 'ਚ ਕੈਦ ਹੋ ਗਈ। ਗੈਸ ਏਜੰਸੀ ਦੇ ਮਾਲਕ ਸਾਹਿਲ ਗੁਪਤਾ ਅਨੁਸਾਰ ਉਨ੍ਹਾਂ ਦਾ ਮੋਟਰਸਾਈਕਲ ਏਜੰਸੀ ਦੀ ਕੰਧ ਨਾਲ ਖੜ੍ਹਾ ਸੀ ਜਦੋਂ ਉਨ੍ਹਾਂ ਕਿਸੇ ਕੰਮ ਜਾਣ ਲਈ ਮੋਟਰਸਾਈਕਲ ਦੀ ਜ਼ਰੂਰਤ ਪਈ ਤਾਂ ਮੋਟਰਸਾਈਕਲ ਗਾਇਬ ਸੀ ਤਾਂ ਉਨ੍ਹਾਂ ਤੁਰੰਤ ਆਪਣੇ ਅੰਦਰ ਲੱਗੇ ਸੀ.ਸੀ.ਟੀ ਵੀ. ਕੈਮਰੇ ਦੇਖੇ ਤਾਂ ਚੋਰ ਮੂੰਹ ਸਿਰ ਲਪੇਟੇ ਆਏ ਤੇ ਮੋਟਰਸਾਇਕਲ ਲੈ ਗਏ।
ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਫੁਟੇਜ ਦੇ ਆਧਾਰ 'ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੰਡੀ 'ਚੋਂ ਪਹਿਲÎਾਂ ਵੀ ਕਈ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ ਪਰ ਪੁਲਸ ਲੱਭਣ 'ਚ ਨਾਕਾਮ ਰਹੀ ਹੈ।