ਦੋ ਮੋਟਰਸਾਈਕਲ ਟਕਰਾਏ, 4 ਜਖ਼ਮੀ

11/06/2017 6:30:57 PM

ਬਟਾਲਾ (ਸੈਂਡੀ) - ਸੋਮਵਾਰ ਨਜ਼ਦੀਕੀ ਪਿੰਡ ਬੇਰੀ ਵਿਖੇ ਦੋ ਮੋਟਰਸਾਈਕਲਾਂ ਦੀ ਟੱਕਰ ਹੋਣ ਨਾਲ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। 
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਦੀਪ ਮੋਟਰਸਾਈਕਲ ਤੇ ਸਵਾਰ ਹੋ ਕਿ ਆਪਣੇ ਦੋ ਰਿਸ਼ਤੇਦਾਰ ਬੋਬੀ ਪੁੱਤਰ ਬੂਟਾ ਅਤੇ ਊਸ਼ਾ ਪਤਨੀ ਪੰਮਾ ਦੇ ਨਾਲ ਜਾ ਰਿਹਾ ਸੀ, ਕਿ ਪਿੰਡ ਬੇਰੀ ਦੇ ਕੋਲ ਅੱਗੋਂ ਆ ਰਹੇ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਨਾਲ ਇਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਨਾਲ ਇਹ ਤਿੰਨੋਂ ਗੰਭੀਰ ਰੂਪ 'ਚ ਜਖ਼ਮੀ ਹੋ ਗਏ ਅਤੇ ਦੂਸਰਾ ਮੋਟਰਸਾਈਕਲ ਸਵਾਰ ਰਘਬੀਰ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਖੁਸ਼ਹਾਲਪੁਰ ਵੀ ਜਖ਼ਮੀ ਹੋ ਗਿਆ। ਜਿੰਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।