ਕੂੜੇ ਦੇ ਢੇਰ 'ਚੋਂ ਨਸ਼ੇ ਕਾਰਨ ਮੋਏ ਪੁੱਤ ਨੂੰ ਜਗਾਉਂਦੀ ਰਹੀ, ਵੀਡੀਓ 'ਚ ਸੁਣੋ ਮਾਂ ਦਾ ਦਰਦ

06/29/2018 2:32:38 PM

ਚੰਡੀਗੜ੍ਹ (ਮਨਮੋਹਨ) : ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਕੋਟਕਪੂਰਾ ਦੀ ਰਹਿਣ ਵਾਲੀ ਇਕ ਮਾਂ ਕੂੜੇ ਦੇ ਢੇਰ 'ਚੋਂ ਆਪਣੇ ਮਰੇ ਹੋਏ ਪੁੱਤ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ। ਅੱਜ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਇਸੇ ਮਾਂ ਨੇ ਦੁਹਾਈ ਦਿੰਦਿਆਂ ਕਿਹਾ ਕਿ ਮਾਵਾਂ ਨਸ਼ਿਆਂ ਤੋਂ ਆਪਣੇ ਪੁੱਤਾਂ ਨੂੰ ਬਚਾ ਲੈਣ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਮਾਂ ਨੇ ਕਿਹਾ ਕਿ ਉਸ ਦਾ ਪੁੱਤ ਚਲਾ ਗਿਆ ਤੇ ਉਸ ਦਾ ਦੁਨੀਆ 'ਚ ਕੋਈ ਨਹੀਂ ਰਿਹਾ।

ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕਿ ਜੋ ਉਸ ਦੇ ਪੁੱਤਰ ਨਾਲ ਹੋਇਆ, ਬਾਕੀ ਮਾਂਵਾਂ ਦੇ ਪੁੱਤਰਾਂ ਨਾਲ ਨਾ ਹੋਵੇ। ਇਸ ਮਾਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਸ ਦੀ ਗਰੀਬੀ ਨੂੰ ਦੇਖਦੇ ਹੋਏ ਉਸ ਨੂੰ ਸਿਰ ਢਕਣ ਦੀ ਇਕ ਛੱਤ ਮਿਲ ਜਾਵੇ।