ਜਲੰਧਰ : ਮਾਂ ਦੀ ਲਾਪਰਵਾਹੀ ਕਾਰਨ 13 ਮਹੀਨੇ ਦੀ ਬੱਚੀ ਦੀ ਮੌਤ

01/15/2018 4:43:19 PM

ਜਲੰਧਰ (ਸੁਧੀਰ) : ਇਥੋਂ ਦੇ ਲੰਮਾ ਪਿੰਡ ਇਲਾਕੇ ਵਿਚ ਇਕ ਮਾਂ ਦੀ ਲਾਪਰਵਾਹੀ ਕਾਰਨ 13 ਮਹੀਨੇ ਦੀ ਬੱਚੀ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰਵਾਸੀ ਮਹਿਲਾ ਆਪਣੀ 13 ਮਹੀਨੇ ਦੀ ਬੱਚੀ ਨੂੰ ਲੈ ਕੇ ਛੱਤ 'ਤੇ ਧੁੱਪ ਸੇਕ ਰਹੀ ਸੀ, ਇਸ ਦੌਰਾਨ ਉਹ ਬੱਚੀ ਨੂੰ ਇਕੱਲੀ ਛੱਤ 'ਤੇ ਛੱਡ ਕੇ ਆਪ ਹੇਠਾਂ ਕੁਝ ਕੰਮ ਕਰਨ ਚਲੀ ਗਈ। ਇਸ ਦੌਰਾਨ ਬੱਚੀ ਪੌੜੀਆਂ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।