35 ਸਾਲ ਦਾ ਵਿਛੋੜਾ, ਪੁੱਤ ਨੇ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ 'ਮਾਂ', ਅੱਖਾਂ ਨਮ ਕਰੇਗੀ ਇਹ ਕਹਾਣੀ

07/27/2023 11:52:13 AM

ਗੁਰਦਾਸਪੁਰ (ਗੁਰਪ੍ਰੀਤ)- ਇਹ ਕਹਾਣੀ ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ, ਜਿਥੇ 35 ਸਾਲ ਦੇ ਲੰਮੇ ਵਿਛੋੜੇ ਬਾਅਦ ਮਾਂ-ਪੁੱਤ ਮਿਲਦੇ ਹਨ। ਜਦ ਪੁੱਤਰ ਖਾਲਸਾ ਐਡ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਸੇਵਾ ਲਈ ਕਰਨ ਜਾਂਦਾ ਹੈ ਤਾਂ ਉਸ ਦਾ ਨਾਨਕਾ ਘਰ 10 ਕਿਲੋਮੀਟਰ ਦੀ ਦੂਰੀ 'ਤੇ ਹੁੰਦਾ ਹੈ। ਇਸ ਦੌਰਾਨ ਜਦੋਂ ਉਸ ਦੀ ਭੂਆ ਦਾ ਫੋਨ ਆਉਂਦਾ ਹੈ ਤਾਂ ਉਸਦੇ ਮੁੰਹੋਂ ਨਿਕਲ ਜਾਂਦਾ ਹੈ ਕਿ ਤੇਰੇ ਨਾਨਕੇ ਘਰ ਵੀ ਇਸ ਇਲਾਕੇ ਦੇ ਨੇੜੇ ਹਨ।  ਇਹ ਸੁਣਨ ਤੋਂ ਬਾਅਦ ਪੁੱਤ ਨੇ ਆਪਣਾ ਨਾਨਕਾ ਘਰ ਲੱਭਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਖਿਰ 'ਚ ਆਪਣੀ ਮੰਜ਼ਿਲ 'ਤੇ ਪੁਹੰਚ ਜਾਂਦਾ ਹੈ। ਮਾਂ ਦੀ ਹਾਲਤ ਦੇਖ ਪੁੱਤ ਭਾਵੁਕ ਹੋ ਜਾਂਦਾ ਹੈ ਕਿਉਂਕਿ ਉਸਨੂੰ ਛੋਟੇ ਹੁੰਦੇ ਤੋਂ ਹੀ ਕਿਹਾ ਗਿਆ ਸੀ ਕਿ ਤੇਰੇ ਮਾਂ-ਬਾਪ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਸੀ, ਪਰ ਅੱਜ ਇਸ ਮਾਂ-ਪੁੱਤ ਦੇ ਮਿਲਾਪ ਨੇ ਹਰੇਕ ਦੀ ਅੱਖ ਪਾਣੀ ਨਾਲ ਭਰ ਦਿੱਤੀ। 

ਇਹ ਵੀ ਪੜ੍ਹੋ- 95 ਕਰੋੜ ਦੀ ਹੈਰੋਇਨ ਸਮੇਤ ਕਾਰ ਚਾਲਕ ਗ੍ਰਿਫ਼ਤਾਰ

ਇਸ ਦੌਰਾਨ ਜਦੋਂ ਦੋਵੇਂ ਮਾਂ-ਪੁੱਤ ਇਕ-ਦੂਜੇ ਦੇ ਗਲ ਲੱਗ ਕੇ ਮਿਲਦੇ ਅਤੇ ਹੋਣ ਲੱਗ ਗਏ। ਪੁੱਤਰ  ਜਗਜੀਤ ਸਿੰਘ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮਾਂ ਬੋਲਿਆ ਹੈ। ਮੈਨੂੰ ਤਾਂ ਪਤਾ ਹੀ ਨਹੀਂ ਸੀ ਮਾਂ ਕੀ ਹੁੰਦੀ ਹੈ। ਇਸ ਤੋਂ ਬਾਅਦ ਵਿਛੜੇ ਪੁੱਤ ਜਗਜੀਤ ਸਿੰਘ ਨੇ ਵੀਡੀਓ ਸਾਂਝੀ ਕੀਤੀ ਜਿਸ 'ਚ ਉਸ ਨੇ ਆਪਣੀ ਭਾਵੁਕ ਜ਼ਿੰਦਗੀ ਬਾਰੇ ਦੱਸਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਹ 6 ਮਹੀਨੇ ਦਾ  ਸੀ ਤਾਂ ਮੇਰੇ ਪਿਤਾ ਜੀ ਦੀ  ਹਰਿਆਣਾ 'ਚ ਮੌਤ ਹੋ ਗਈ ਸੀ ਅਤੇ ਮੇਰੇ ਦਾਦਾ-ਦਾਦੀ ਵੀ ਉੱਥੇ ਹਰਿਆਣਾ ਪੁਲਸ 'ਚ ਨੌਕਰੀ ਕਰਦੇ ਸਨ। ਉਸ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਅਤੇ ਦਾਦਕਾ ਪਰਿਵਾਰ ਨੇ ਆਪਸ 'ਚ ਕੋਈ ਸਮਝੋਤਾ ਕੀਤਾ ਹੋਇਆ ਸੀ।  ਜਗਜੀਤ ਸਿੰਘ ਨੇ ਦੱਸਿਆ ਜਦੋਂ ਉਹ 3 ਸਾਲ ਦਾ ਸੀ ਤਾਂ ਮੈਨੂੰ ਮੇਰੀ ਮਾਂ ਤੋਂ ਵਿਛੋੜਿਆ ਗਿਆ। ਉਸ ਨੇ ਦੱਸਿਆ ਕਿ ਦਾਦਾ-ਦਾਦੀ ਰਿਟਾਇਰਮੈਂਟ ਤੋਂ ਬਾਅਦ ਉਹ ਪੰਜਾਬ 'ਚ ਵੱਸ ਗਏ। ਉਸ ਨੇ ਕਿਹਾ ਕਿ ਕੁਝ ਸਮੇਂ ਬਾਅਦ ਮੇਰੀ ਦਾਦੀ ਦੀ ਮੌਤ ਹੋ ਗਈ ਤੇ ਇਕ ਦਿਨ ਜਦੋਂ ਮੈਂ ਘਰ ਦੀ ਸਫ਼ਾਈ ਕਰ ਰਿਹਾ ਸੀ ਤਾਂ ਮੈਨੂੰ ਆਪਣੇ ਮਾਤਾ-ਪਿਤਾ ਦੇ ਵਿਆਹ ਦੀਆਂ ਤਸਵੀਰਾਂ ਮਿਲੀਆਂ ਤਾਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਤਸਵੀਰਾਂ ਕਿਸ ਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਤੇਰੇ ਮਾਤਾ-ਪਿਤਾ ਹਨ, ਜਿਨ੍ਹਾਂ ਦੀ ਇਕ ਹਾਦਸੇ 'ਚ ਮੌਤ ਹੋ ਗਈ ਹੈ। ਅਸੀਂ ਤੈਨੂੰ ਇਹ ਗੱਲ ਅੱਜ ਤੱਕ ਨਹੀਂ ਦੱਸੀ ਸੀ।   ਜਗਜੀਤ ਸਿੰਘ ਨੇ ਕਿਹਾ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਮਾਤਾ ਜੀ ਇਸ ਦੁਨੀਆ 'ਤੇ ਹਨ ਪਰ ਉਦੋਂ ਤੱਕ ਜੋ ਇਸ ਰਾਜ਼ ਨੂੰ ਜਾਣਦੇ ਸੀ ਉਹ ਇਸ ਦੁਨੀਆ ਤੋਂ ਚੱਲ ਵਸੇ ਸੀ। 

ਇਹ ਵੀ ਪੜ੍ਹੋ- ਸਾਬਕਾ ਕਾਂਗਰਸੀ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਦਿਹਾਂਤ

ਜਗਜੀਤ ਸਿੰਘਨੇ ਕਿਹਾ ਕਿ ਜਦੋਂ ਪੰਜਾਬ 'ਚ ਹੜ੍ਹ ਆਇਆ ਹੈ, ਉਸ ਸਮੇਂ ਮੈਂ ਸੇਵਾ ਕਰਨ ਪਟਿਆਲਾ ਜ਼ਿਲ੍ਹੇ 'ਚ ਗਿਆ ਹੋਇਆ ਸੀ ਤਾਂ ਅਚਾਨਕ ਮੇਰੀ ਭੂਆ ਦਾ ਮੈਨੂੰ ਫੋਨ ਆਉਂਦਾ ਹੈ ਕਿ ਪੁੱਤਰ ਨੂੰ ਕਿਥੇ ਹੈ ਤਾਂ ਉਨ੍ਹਾਂ ਨੂੰ ਮੈਂ ਜਗ੍ਹਾ ਦੱਸ ਦਿੱਤੀ ਕਿ ਮੈਂ ਪਟਿਆਲੇ ਹਾਂ ਤਾਂ ਉਨ੍ਹਾਂ ਨੇ ਮੂੰਹ 'ਚੋਂ ਅਚਾਨਕ ਨਿਕਲ ਜਾਂਦਾ ਹੈ ਕਿ ਪੁੱਤਰ ਤੇਰੇ ਨਾਨਕੇ ਵੀ ਇਥੇ ਹਨ। ਜਿਸ ਤੋਂ ਬਾਅਦ ਮੈਂ ਆਪਣੇ ਤਾਇਆ ਜੀ ਨੂੰ  ਫੋਨ 'ਤੇ ਨਾਨਕੇ ਪਰਿਵਾਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਮੇਰੇ ਨਾਨੇ ਬਾਰੇ ਦੱਸ ਦਿੱਤਾ ਕਿ ਉਨ੍ਹਾਂ ਨੂੰ ਪੈਰਾਲਾਈਜ਼ ਹੋਇਆ ਹੈ। ਜਿਸ ਤੋਂ ਬਾਅਦ ਮੈਂ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਸਭ ਪਤਾ ਲੱਗਣ 'ਤੇ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।  ਜਗਜੀਤ ਸਿੰਘ ਨੇ ਦੱਸਿਆ ਕਿ ਆਖ਼ਿਰ ਉਹ ਭਾਲ ਕਰਦਾ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ। ਉਸ ਨੇ ਕਿਹਾ ਕਿ ਜਦੋਂ ਮੈਨੂੰ ਘਰ ਲੱਭ ਗਿਆ ਤਾਂ ਮੈਂ ਅੰਦਰ ਦਾਖ਼ਲ ਹੋ ਗਿਆ, ਇਸ 'ਤੇ ਮੇਰੀ ਨਾਨੀ ਨੇ ਮੈਨੂੰ ਕਿਹਾ ਕਿ ਪੁੱਤ ਸ਼ਾਇਦ ਮੈਂ ਤੈਨੂੰ ਕਿਤੇ ਦੇਖਿਆ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਿਮਾਚਲ ਪ੍ਰਦੇਸ਼ ਦੇ ਗਵਰਨਰ ਸ਼ਿਵ ਪ੍ਰਤਾਬ ਸ਼ੁਕਲਾ ਹੋਏ ਨਤਮਸਤਕ

ਉਸ ਦੀ ਨਾਨੀ ਨੇ ਦੱਸਿਆ ਕਿ ਉਸ ਦੀ ਇਕ ਧੀ ਹੈ ਜੋ ਸਾਡੇ ਨਾਲ ਹੀ ਰਹਿੰਦੀ ਅਤੇ ਉਸ ਦਾ ਪਤੀ ਮਰ ਗਿਆ ਸੀ।  ਉਸ ਦੀ ਨਾਨੀ ਨੇ ਕਿਹਾ ਕਿ ਮੇਰੀ ਧੀ ਦਾ ਇਕ ਪੁੱਤ ਵੀ ਸੀ ਜੋ ਹੁਣ ਸਾਡੇ ਨਾਲ ਨਹੀਂ ਹੈ। ਇਹ ਸੁਣਨ ਤੋਂ ਬਾਅਦ ਉਸ ਨੇ ਕਿਹਾ ਮੈਂ ਹੀ ਉਹ ਬਦਨਸੀਬ ਹਾਂ ਜੋ ਤੁਹਾਡੇ ਤੋਂ ਹੁਣ ਤੱਕ ਦੂਰ ਸੀ। ਇਹ ਸੁਣ ਕੇ ਮੇਰੀ ਨਾਨੀ ਦੀਆਂ ਅੱਖਾਂ ਭਰ ਗਈਆਂ ਅਤੇ ਉਨ੍ਹਾਂ ਨੇ ਮੈਨੂੰ ਘੁੱਟ ਕੇ ਗਲ ਨਾਲ ਲਾ ਲਿਆ। ਉਸ ਨੇ ਕਿਹਾ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਭਾਵੁਕ ਸਮਾਂ ਸੀ ਜੋ ਮੈਂ ਬਿਆਨ ਵੀ ਨਹੀਂ ਕਰ ਸਕਦਾ। ਇਸ ਤੋਂ ਬਾਅਦ  ਜਗਜੀਤ ਸਿੰਘ ਆਪਣੀ ਮਾਂ ਨੂੰ ਮਿਲਿਆ।  ਜਗਜੀਤ ਸਿੰਘ ਨੇ ਕਿਹਾ ਕਿ ਦੁਨੀਆ 'ਤੇ ਮਾਂ ਹੀ ਇਕ ਅਜਿਹੀ ਚੀਜ਼ ਹੈ ਜਿਸ ਦਾ ਰਿਸ਼ਤਾ ਬਹੁਤ ਅਨਮੋਲ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan