ਕਾਰ ਦੀ ਲਪੇਟ ''ਚ ਆਉਣ ਨਾਲ ਮਾਂ-ਪੁੱਤ ਜ਼ਖਮੀ

07/21/2017 9:58:11 AM


ਬਟਾਲਾ/ਅਲੀਵਾਲ(ਸੈਂਡੀ, ਸ਼ਰਮਾ)–ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਕਸਬਾ ਅਲੀਵਾਲ ਬਾਈਪਾਸ ਦੇ ਮਾਂ-ਪੁੱਤ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਛਬੀ ਮਸੀਹ ਪਤਨੀ ਸਰਵਨ ਮਸੀਹ ਵਾਸੀ ਖਾਨਫੱਤਾ ਆਪਣੇ ਪੁੱਤਰ ਬੰਟੀ ਦੇ ਨਾਲ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਜਾ ਰਹੀ ਸੀ ਕਿ ਜਦੋਂ ਉਹ ਅਲੀਵਾਲ ਬਾਈਪਾਸ ਕੋਲ ਪੁੱਜੇ ਤਾਂ ਫਤਿਹਗੜ੍ਹ ਚੂੜੀਆਂ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਦੋਵੇਂ ਮਾਂ-ਪੁੱਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ 108 ਨੰ. ਐਂਬੂਲੈਂਸ ਕਰਮਚਾਰੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ।