4 ਸਾਲ ਤੋਂ ਲਾਪਤਾ ਸਨ ਪਿਤਾ, ਜਦ ਮਿਲੇ ਤਾਂ ਰਿਹਾ ਨਾ ਖੁਸ਼ੀ ਦਾ ਟਿਕਾਣਾ, ਪਰ ਹੋਇਆ ਕੁਝ ਅਜਿਹਾ ਕਿ ਨਾ ਰਹੀ ਮਾਂ ਤੇ ਨਾ

04/12/2017 6:50:32 PM

ਕਪੂਰਥਲਾ/ਕਾਨਪੁਰ— ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਮਜਦੂਰ ਅੰਬਰੀਕ ਸਿੰਘ ਨੂੰ ਜ਼ਿੰਦਗੀ ਨੇ ਤਾਂ ਉਹ ਦਰਦਨਾਕ ਮੰਜ਼ਰ ਦਿਖਾਇਆ, ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਾ ਸੀ। ਅੰਬਰੀਕ ਗੱਤੇ ਦੀ ਫੈਕਟਰੀ ''ਚ ਕੰਮ ਕਰਦਾ ਹੈ। ਚਾਰ ਸਾਲ ਤੋਂ ਲਾਪਤਾ ਉਸ ਦੇ ਪਿਤਾ ਉਸ ਨੂੰ ਕਾਨਪੁਰ ''ਚ ਮਿਲੇ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ  ਪਰ ਜਦੋਂ ਪਿਤਾ ਨੂੰ ਕਾਨਪੁਰ ਤੋਂ ਕਪੂਰਥਲਾ ਲਿਜਾਣ ਲੱਗਾ ਤਾਂ ਐਤਵਾਰ ਨੂੰ ਉਸ ਦੀ ਮਾਂ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਮਾਂ ਦੀ ਲਾਸ਼ ਨੂੰ ਲੈ ਕੇ ਕਪੂਰਥਲਾ ਲਈ ਲੈ ਕੇ ਚਲਿਆ ਤਾਂ ਰਸਤੇ ''ਚ ਸੜਕ ਹਾਦਸੇ ਦੌਰਾਨ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਰਹਿਣ ਵਾਲੇ ਜਗਮਲ ਸਿੰਘ (70) ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਹ 4 ਸਾਲ ਤੋਂ ਲਾਪਤਾ ਸਨ। ਕੁਝ ਦਿਨ ਪਹਿਲਾਂ ਉਹ ਕਾਨਪੂਰ ਪਹੁੰਚੇ ਤਾਂ ਕਿਸੇ ਨੇ ਉਨ੍ਹਾਂ ਨੂੰ ਉਰਸਲਾ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਦੇ ਇਕ ਅਫਸਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅੰਬਰੀਕ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਇਥੇ ਦਾਖਲ ਹਨ। ਇਸ ਤੋਂ ਬਾਅਦ ਅੰਬਰੀਕ ਸ਼ਹਿਰ ਆਇਆ ਅਤੇ ਵਧੀਆ ਇਲਾਜ ਲਈ ਪਿਤਾ ਨੂੰ ਬਿਰਹਾਨਾ ਰੋਡ ਸਥਿਤ ਕੇ. ਪੀ. ਐੈੱਮ. ਹਸਪਤਾਲ ''ਚ ਦਾਖਲ ਕਰਵਾਇਆ। ਇਥੇ ਪਰਿਵਾਰ ਦਾ ਇਕ ਸ਼ਖਸ ਜਗਮਲ ਦੀ ਦੇਖਭਾਲ ''ਚ ਲੱਗਾ ਸੀ। 
ਸ਼ੁੱਕਰਵਾਰ ਨੂੰ ਅੰਬਰੀਕ ਆਪਣੀ ਮਾਂ ਦੇ ਨਾਲ ਕਾਨਪੁਰ ਆਇਆ। ਐਤਵਾਰ ਨੂੰ ਉਹ ਪਿਤਾ ਨੂੰ ਹਸਪਤਾਲ ਤੋਂ ਡਿਸਚਾਰਜ ਕਰਵਾ ਕੇ ਘਰ ਲੈ ਜਾਣ ਲਈ ਸੈਂਟਰਲ ਸਟੇਸ਼ਨ ਪਹੁੰਚਿਆ। ਪਲੇਟਫਾਰਮ ਇਕ ''ਤੇ ਉਹ ਆਪਣੀ ਮਾਂ ਅਜੀਤ ਕੌਰ ਦੇ ਨਾਲ ਮੁਰੀ ਐਕਸਪ੍ਰੈੱਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਸੇ ਦੌਰਾਨ ਉਸ ਦੀ ਮਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜੀ. ਆਰ. ਪੀ. ਇੰਸਪੈਕਟਰ ਸਤੀਸ਼ ਗੌਤਮ ਨੇ ਜਾਂਚ ਤੋਂ ਬਾਅਦ ਅਜੀਤ ਕੌਰ ਦੀ ਲਾਸ਼ ਪਰਿਵਾਰ ਨੂੰ ਦਿੱਤੀ। ਐਤਵਾਰ ਦੀ ਰਾਤ ਰਾਵਤਪੁਰ ਸਥਿਤ ਕਟਿਆਰ ਐਂਬੂਲੈਂਸ ਵਾਲੇ ਦੀ ਐਂਬੂਲੈਂਸ ਰਾਹੀ ਅੰਬਰੀਕ ਮਾਂ ਦੀ ਲਾਸ਼ ਅਤੇ ਪਿਤਾ ਨੂੰ ਕਪੂਰਥਲਾ ਲੈ ਕੇ ਜਾ ਰਿਹਾ ਸੀ ਕਿ ਇਸੇ ਦੌਰਾਨ ਮਥੁਰਾ ''ਚ ਐਕਸਪ੍ਰੈੱਸ-ਵੇਅ ''ਤੇ ਸੁਰੀਰ ਖੇਤਰ ''ਚ ਐਂਬੂਲੈਂਸ ਅੱਗੇ ਚੱਲ ਰਹੇ ਵਾਹਨ ਦੇ ਨਾਲ ਟਕਰਾ ਗਈ। ਇਸ ਹਾਦਸੇ ''ਚ ਜਗਮਲ ਸਿੰਘ ਦੀ ਮੌਤ ਹੋ ਗਈ। ਅੰਬਰੀਕ ਸਿੰਘ, ਐਂਬੂਲੈਂਸ ਚਾਲਕ ਰਾਜਕੁਮਾਰ, ਹੈਲਪਰ ਸੀਤਾਰਾਮ ਜ਼ਖਮੀ ਹੋ ਗਏ। ਅੰਬਰੀਕ ਮਾਂ-ਬਾਪ ਦੀਆਂ ਲਾਸ਼ਾਂ ਕੋਲ ਬੈਠ ਕਈ ਘੰਟਿਆਂ ਤੱਕ ਰੋਂਦਾ ਰਿਹਾ ਪਰ ਪੁਲਸ ਅਤੇ ਐਕਸਪ੍ਰੈੱਸ-ਵੇਅ ਕਰਮਚਾਰੀਆਂ ਨੇ ਉਸ ਦੀ ਮਦਦ ਕੋਈ ਮਦਦ ਨਾ ਕੀਤੀ। ਬਾਅਦ ''ਚ ਐੱਸ. ਡੀ. ਐੱਮ. ਮਾਂਟ ਮੌਕੇ ''ਤੇ ਪਹੁੰਚੇ ਉਦੋਂ ਕਰੀਬ ਚਾਰ ਘੰਟਿਆਂ ਦੇ ਬਾਅਦ ਅੰਬਰੀਕ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਬਾਅਦ ''ਚ ਦੂਜੀ ਐਂਬੂਲੈਂਸ ਮੁਹੱਈਆ ਕਰਵਾਈ ਗਈ, ਜਿਸ ''ਚ ਮਾਤਾ-ਪਿਤਾ ਦੀ ਲਾਸ਼ ਲੈ ਕੇ ਉਹ ਕਪੂਰਥਲਾ ਪੁੱਜਾ।