ਅਤਿ ਦੁਖਦਾਈ ਖ਼ਬਰ, ਤਰਨਤਾਰਨ ''ਚ ਕਰੰਟ ਲੱਗਣ ਕਾਰਣ ਮਾਂ-ਪੁੱਤ ਦੀ ਮੌਤ, ਦੁੱਖ ''ਚ ਧੀ ਨੇ ਖਾਧਾ ਜ਼ਹਿਰ

07/18/2020 8:39:46 PM

ਤਰਨ ਤਾਰਨ (ਰਮਨ) : ਜ਼ਿਲ੍ਹੇ ਦੇ ਪਿੰਡ ਛਾਪੜੀ ਸਾਹਿਬ ਵਿਖੇ ਸ਼ਨੀਵਾਰ ਨੂੰ ਟੋਕੇ 'ਚ ਕਰੰਟ ਆਉਣ ਕਾਰਨ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ। ਇਸ ਹਾਦਸੇ ਨੂੰ ਆਪਣੇ ਅੱਖੀਂ ਵੇਖ ਘਰ 'ਚ ਮੌਜੂਦ ਧੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪਿੰਡ 'ਚ ਸ਼ੋਕ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ : ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਵਸਨੀਕ ਨਿਰਮਲ ਕੌਰ ਪਸ਼ੂਆਂ ਲਈ ਚਾਰੇ ਦਾ ਇੰਤਜਾਮ ਕਰ ਰਹੀ ਸੀ ਜਦੋਂ ਨਿਰਮਲ ਕੌਰ ਨੇ ਪਸ਼ੂਆਂ ਲਈ ਹਰਾ ਚਾਰਾ ਕੁੱਤਰਨ ਲਈ ਬਿਜਲੀ ਨਾਲ ਚੱਲਣ ਵਾਲੇ ਟੋਕੇ ਨੂੰ ਚਲਾਉਣਾ ਸ਼ੁਰੂ ਕੀਤਾ ਤਾਂ ਅਚਾਣਕ ਉਸ 'ਚ ਕਰੰਟ ਆ ਗਿਆ ਜਿਸ ਕਾਰਨ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਮੌਕੇ 'ਤੇ ਮੌਜੂਦ ਨਿਰਮਲ ਕੌਰ ਦੇ ਬੇਟੇ ਸੁਰਜੀਤ ਸਿੰਘ (19) ਅੱਗੇ ਵੱਧ ਕੇ ਆਪਣੀ ਮਾਂ ਨੂੰ ਬਚਾਉਣ ਲੱਗਾ ਤਾਂ ਉਹ ਵੀ ਕਰੰਟ ਦੀ ਲਪੇਟ 'ਚ ਆ ਗਿਆ।

ਇਹ ਵੀ ਪੜ੍ਹੋ : ਰਾਜਾਸਾਂਸੀ ਏਅਰਪੋਰਟ 'ਤੇ ਸੋਨੇ ਦੀ ਵੱਡੀ ਖੇਪ ਫੜੀ, ਇੰਝ ਲੁਕਾਇਆ ਸੋਨਾ ਦੇਖ ਅਧਿਕਾਰੀ ਵੀ ਹੈਰਾਨ

ਇਸ ਕਾਰਣ ਦੋਵਾਂ ਮਾਂ-ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਂ-ਪੁੱਤਰ ਦੀਆਂ ਲਾਸ਼ਾਂ ਘਰ ਪੁੱਜੀਆਂ ਵੇਖ ਨਿਰਮਲ ਕੌਰ ਦੀ ਧੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ, ਆਨਲਾਈਨ ਲੁੱਡੋ ਖੇਡ ਨੇ ਕਰਵਾਇਆ ਨੌਜਵਾਨ ਦਾ ਕਤਲ

Gurminder Singh

This news is Content Editor Gurminder Singh