ਮਾਂ ਦਿਵਸ ’ਤੇ ਕੈਪਟਨ ਨੇ ਸਾਂਝੀ ਕੀਤੀ ਪੁਰਾਣੀ ਯਾਦ, ਮਾਂ ਨੂੰ ਚੇਤੇ ਕਰ ਆਖੀ ਇਹ ਗੱਲ

05/09/2021 6:38:32 PM

ਚੰਡੀਗੜ੍ਹ : ਅੱਜ ਦਾ ਦਿਨ ਪੂਰੀ ਦੁਨੀਆ ਵਿਚ ਮਾਂ ਦਿਵਸ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਂ ਦਿਵਸ ਨੂੰ ਸਿਜਦਾ ਕਰਦਿਆਂ ਆਪਣੀ ਮਰਹੂਮ ਮਾਤਾ ਮੋਹਿੰਦਰ ਕੌਰ ਜੀ ਨੂੰ ਯਾਦ ਕੀਤਾ ਹੈ। ਸੋਸ਼ਲ ਮੀਡੀਆ ’ਤੇ ਆਪਣੀ ਮਾਤਾ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ ਕਿ ਮਾਂ ਦਿਵਸ ਮੌਕੇ ਆਪਣੇ ਮਰਹੂਮ ਮਾਤਾ ਮੋਹਿੰਦਰ ਕੌਰ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਕੁੱਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ, ਉਨ੍ਹਾਂ ਦਾ ਪਿਆਰ, ਆਪਣਾਪਨ ਹਮੇਸ਼ਾ ਮੇਰੇ ਦਿਲ ’ਚ ਰਿਹਾ ਹੈ ਅਤੇ ਮੈਨੂੰ ਪਤਾ ਹੈ ਕਿ ਉਹ ਹਰ ਹਾਲ ਵਿਚ ਮੇਰੇ ਨਾਲ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਕਿਹਾ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਸਰਕਾਰ

ਸੋਸ਼ਲ ਮੀਡੀਆ ’ਤੇ ਇਹ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਮਾਂਵਾਂ ਆਪਣੇ ਬੱਚਿਆਂ ਨਾਲੋਂ ਬੇਸ਼ੱਕ ਸਰੀਰਕ ਤੌਰ ’ਤੇ ਵਿੱਛੜ ਜਾਣ ਪਰ ਉਨ੍ਹਾਂ ਦੀ ਰੂਹ, ਉਨ੍ਹਾਂ ਦਾ ਪਿਆਰ ਸਦਾ ਬੱਚਿਆਂ ਦੇ ਨਾਲ ਰਹਿੰਦਾ ਹੈ।

ਇਹ ਵੀ ਪੜ੍ਹੋ : ਨਵੀਂ ਸਿਟ ਮਾਮਲੇ ’ਤੇ ਭਗਵੰਤ ਮਾਨ ਨੇ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ, ਬਾਦਲਾਂ ’ਤੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh