ਲੁਧਿਆਣਾ ''ਚ ਕੁੱਖੋਂ ਜੰਮੇ ਪੁੱਤਾਂ ਨੇ ਕੀਤਾ ਮਾਂ ਦਾ ਕਤਲ, ਕਾਰਨ ਜਾਣ ਰਹਿ ਜਾਓਗੇ ਹੈਰਾਨ

07/18/2017 7:34:40 PM

ਲੁਧਿਆਣਾ : ਲੁਧਿਆਣਾ ਦੇ ਨਿਊ ਮਾਧੂਪੁਰੀ ਇਲਾਕੇ ਵਿਚ ਦੋ ਭਰਾਵਾਂ ਵਲੋਂ ਗਲਾ ਘੁੱਟ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਪੁੱਤਾਂ ਵਲੋਂ ਕੀਤੇ ਮਾਂ ਦੇ ਕਤਲ ਦੇ ਪਿੱਛੇ ਦੀ ਜਿਹੜੀ ਵਜ੍ਹਾ ਸਾਹਮਣੇ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ। ਦੋਵੇਂ ਦੋਸ਼ੀ ਇਸ ਗੱਲ ਤੋਂ ਪ੍ਰੇਸ਼ਾਨ ਸਨ ਕਿ ਉਨ੍ਹਾਂ ਦੀ 57 ਸਾਲਾ ਮਾਂ ਅਮਰਜੀਤ ਕੌਰ ਸ਼ਾਦੀ ਡਾਟ ਕਾਮ, ਜੀਵਨ ਸਾਥੀ ਡਾਟ ਕਾਮ ਵਰਗੀਆਂ ਸਾਈਟਾਂ 'ਤੇ ਪਹਿਲਾਂ ਲੋਕਾਂ ਨਾਲ ਦੋਸਤੀ ਕਰਦੀ ਸੀ ਅਤੇ ਫਿਰ ਹੌਲੀ-ਹੌਲੀ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਉਨ੍ਹਾਂ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੀ ਸੀ। ਜਿਸ ਦੇ ਚੱਲਦੇ ਦੋਵਾਂ ਨੇ ਬੀਤੇ ਦਿਨੀਂ ਘਰ ਵਿਚ ਹੀ ਮਾਂ ਦਾ ਕਤਲ ਕਰ ਦਿਤਾ।
ਦੋਸ਼ੀਆਂ ਨੇ ਕਤਲ ਦੀ ਵਾਰਦਾਤ ਨੂੰ ਪਹਿਲਾਂ ਘਰ ਵਿਚ ਚੋਰਾਂ ਦੀ ਦਸਤਕ ਨਾਲ ਜੋੜਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਨੂੰਨ ਦੇ ਲੰਮੇ ਹੱਥਾਂ ਅੱਗੇ ਕਾਤਲਾਂ ਦੇ ਖੂਨੀ ਦਿਮਾਗ ਦਮ ਤੋੜ ਗਏ।