ਪੈਸੇ ਦੁੱਗਣੇ ਕਰਨ ਦੇ ਨਾਂ ''ਤੇ 3 ਲੱਖ ਦੀ ਠੱਗੀ

10/15/2016 6:45:10 PM

ਬਠਿੰਡਾ (ਸੁਖਵਿੰਦਰ) : ਥਾਣਾ ਕੋਤਵਾਲੀ ਪੁਲਸ ਨੇ ਇਕ ਵਿਅਕਤੀ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 3 ਲੱਖ ਦੀ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਜਾਣਾਕਰੀ ਅਨੁਸਾਰ ਰੁਪਿੰਦਰ ਸਿੰਘ ਵਾਸੀ ਪੱਖੀ ਖੁਰਦ ਫਰੀਦਕੋਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕੇ ਉਹ ਫਰੀਦਕੋਟ ਤੋਂ ਬਠਿੰਡਾ ਵੱਲ ਆ ਰਿਹਾ ਸੀ ਜਦੋਂ ਉਹ ਸੰਤਪੁਰਾ ਰੋਡ ''ਤੇ ਪਹੁੰਚਿਆ ਤਾਂ ਕਾਰ ਸਵਾਰ ਹਰਮਿੰਦਰ ਸਿੰਘ ਵਾਸੀ ਊਧਮ ਸਿੰਘ ਨਗਰ, ਕੁਲਦੀਪ ਸਿੰਘ ਵਾਸੀ ਸਾਹੂਵਾਲਾ ਅਤੇ ਬਲਜਿੰਦਰ ਸਿੰਘ ਵਾਸੀ ਪਰਸਰਾਮ ਨਗਰ ਨੇ ਉਸ ਨੂੰ ਰੋਕ ਲਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੈਸੇ ਦੁੱਗਣੇ ਕਰਨ ਦੀ ਕਾਰੋਬਾਰ ਕੀਤਾ ਹੈ ਅਤੇ ਉਹ ਇਕ ਲੱਖ ਬਦਲੇ 3 ਲੱਖ ਦੇਣਗੇ। ਮੁਲਜ਼ਮਾਂ ਨੇ ਉਸ ਨੂੰ ਲਾਲਚ ਵਿਚ ਫਸਾ ਕੇ 1 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਉਸ ਨੂੰ 3 ਲੱਖ ਦੀਆਂ ਕਾਗਜ਼ਾਂ ਦੀਆ ਬਣਾਈਆ ਗੱਟੀਆਂ ਸੌਪ ਦਿੱਤੀਆਂ ਜਿਸਦੇ ਅੱਗੇ-ਪਿੱਛੇ 500-500 ਦੇ ਨੋਟ ਲੱਗੇ ਹੋਏ ਸਨ। ਰੁਪਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਉਕਤ ਮੁਲਜ਼ਮਾਂ ਨੇ ਉਸ ਨਾਲ 1 ਲੱਖ ਦੀ ਠੱਗੀ ਮਾਰੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh