ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

06/24/2022 4:02:33 PM

ਅੰਮ੍ਰਿਤਸਰ (ਸਾਗਰ, ਸੰਜੀਵ) - ਜੰਡਿਆਲਾ ਗੁਰੂ ਵਿਖੇ ਇਕ ਸਿੱਖ ਨੌਜਵਾਨ ਦੀ ਬੀਤੇ ਦਿਨੀਂ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸਿੱਖ ਨੌੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਹੈਰਨ ਕਰਨ ਵਾਲਾ ਨਵਾਂ ਮੋੜ ਆਇਆ ਹੈ, ਜਿਸਿ ਦੀ ਸੱਚਾਈ ਜਾਣ ਤੁਸੀਂ ਹੈਰਾਨ ਹੋ ਜਾਵੋਗੇ। ਜ਼ਖ਼ਮੀ ਨੌਜਵਾਨ ਸੁੱਖਾ ਸਿੰਘ ਆਟੋ ਚਲਾਉਂਦਾ ਹੈ। ਕੁੜੀਆਂ ਨਾਲ ਗ਼ਲਤ ਹਰਕਤਾਂ ਕਰਨ ਕਰਕੇ ਇਸ ਨੌਜਵਾਨ ਦੀ ਲੋਕਾਂ ਨੇ ਨਾ ਸਿਰਫ ਚੰਗੀ ਭੁਗਤ ਸੰਵਾਰੀ ਕੀਤੀ, ਸਗੋਂ ਇਸਦੇ ਕੱਕਾਰ ਕੜਾ ਅਤੇ ਕ੍ਰਿਪਾਨ ਵੀ ਲੁਹਾ ਲਏ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਮਿਲੀ ਜਾਣਕਾਰੀ ਅਨੁਸਾਰ ਸੁੱਖਾ ਸਿੰਘ ਨਾਂ ਦਾ ਇਹ ਨੌਜਵਾਨ ਕੁੜੀਆਂ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਹ ਨੌਜਵਾਨ ਆਟੋ ਚਲਾਉਂਦਾ ਸੀ ਅਤੇ ਆਟੋ ’ਚ ਬੈਠਣ ਵਾਲੀਆਂ ਕੁੜੀਆਂ ਨਾਲ ਗਲਤ ਹਰਕਤਾਂ ਕਰਨਾ ਅਤੇ ਅਸ਼ਲੀਲ ਗੱਲਾਂ ਕਰਨਾ ਇਸਦਾ ਨਿੱਤ ਦਾ ਕੰਮ ਸੀ। ਨੌਜਵਾਨ ਦੀ ਇਸ ਹਰਕਤ ਦੀ ਰਿਕਾਰਡਿੰਗ ਕੁੜੀਆਂ ਕੋਲ ਹੈ। ਆਟੋ ਵਾਲੇ ਦੀਆਂ ਇਨ੍ਹਾਂ ਹਰਕਤਾਂ ਤੋਂ ਪ੍ਰੇਸ਼ਾਨ ਕੁਝ ਕੁੜੀਆਂ ਦੇ ਪਰਿਵਾਰਾਂ ਨੇ ਇਸਨੂੰ ਦਬੋਚ ਕੇ ਇਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਇਸਦੀਆਂ ਸ਼ਰਮਨਾਕ ਹਰਕਰਾਂ ਦਾ ਲਿਖਤੀ ਕਬੂਲਨਾਮਾ ਲਿਆ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਦੱਸ ਦੇਈਏ ਕਿ ਮੁਆਫ਼ੀਨਾਮੇ ਤੋਂ ਪਹਿਲਾਂ ਇਸ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਵੇਖ ਕੇ ਇਸ ਸ਼ਖਸ ’ਤੇ ਹਰ ਬੰਦੇ ਨੂੰ ਤਰਸ ਆ ਜਾਵੇਗਾ ਪਰ ਕੁੱਟਮਾਰ ਕਰਨ ਵਾਲਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ’ਤੇ ਪਤਾ ਲੱਗਦਾ ਹੈ ਕਿ ਬੰਦਾ ਨਸ਼ਾ ਕਰ ਕੇ ਕੁੜੀਆਂ ਨੂੰ ਤੰਗ ਕਰਦਾ ਸੀ। ਇਹ ਵਿਅਕਤੀ ਅੰਮ੍ਰਿਤਧਾਰੀ ਨਹੀਂ ਹੈ। ਇਸ ਨੇ ਦੂਜਿਆਂ ’ਤੇ ਪ੍ਰਭਾਵ ਪਾਉਣ ਲਈ ਅਤੇ ਆਪਣੇ ਕਾਲੇ ਕਾਰੇ ਲੁਕਾਉਣ ਲਈ ਸਿੱਖੀ ਬਾਣਾ ਪਾਇਆ ਹੋਇਆ ਸੀ ਤਾਂਕਿ ਕੁੜੀਆਂ ਇਸ ’ਤੇ ਸਹਿਜੇ ਭਰੋਸਾ ਕਰ ਸਕਣ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਕੀ ਕਹਿਣਾ ਪੁਲਸ ਦਾ 
ਥਾਣਾ ਜੰਡਿਆਲਾ ਦੀ ਪੁਲਸ ਨੇ ਇਸ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸ.ਆਈ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਰਾਤ ਕਰੀਬ 10 ਵਜੇ ਮਿਲੀ, ਉਦੋਂ ਤੋਂ ਉਹ ਜਾਂਚ ਕਰ ਰਹੇ ਹਨ। ਪੀੜਤਾ ਅਨੁਸਾਰ ਉਹ ਅੰਮ੍ਰਿਤਸਰ ਬੱਸ ਸਟੈਂਡ ਕੋਲ ਰਹਿਣ ਵਾਲਾ ਹੈ। ਉਸ ਨੂੰ ਜਿਸ ਥਾਂ ਤੋਂ ਅਗਵਾ ਕੀਤਾ ਗਿਆ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਹ ਮਾਮਲਾ ਸ਼ਹਿਰੀ ਪੁਲਸ ਦਾ ਹੈ ਤਾਂ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


rajwinder kaur

Content Editor

Related News