‘ਕੱਲ੍ਹ ਤੋਂ ਜ਼ਿਲ੍ਹਾ ਅਦਾਲਤਾਂ ਵਿਚ ਸ਼ੁਰੂ ਹੋਵੇਗੀ ਫਿਜ਼ੀਕਲ ਹਿਅਰਿੰਗ’

01/10/2021 9:52:51 AM

ਚੰਡੀਗੜ੍ਹ (ਹਾਂਡਾ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਵਲੋਂ ਜਾਰੀ ਹੁਕਮਾਂ ਤੋਂ ਬਾਅਦ ਸੋਮਵਾਰ ਤੋਂ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਵਿਚ 9 ਮਹੀਨੇ ਬਾਅਦ ਫਿਜ਼ੀਕਲ ਹਿਅਰਿੰਗ ਸ਼ੁਰੂ ਹੋ ਜਾਵੇਗੀ। ਰਜਿਸਟਰਾਰ ਜਨਰਲ ਵਲੋਂ ਜਾਰੀ ਹੁਕਮਾਂ ਤੋਂ ਬਾਅਦ ਲੱਖਾਂ ਵਕੀਲਾਂ ਨੇ ਰਾਹਤ ਦਾ ਸਾਹ ਲਿਆ ਹੈ, ਜੋ ਕੋਵਿਡ ਲਾਕਡਾਊਨ ਤੋਂ ਬਾਅਦ ਤੋਂ ਹੀ ਬੰਦ ਪਈਆਂ ਅਦਾਲਤਾਂ ਕਾਰਣ ਆਰਥਿਕ ਮਾਰ ਝੇਲ ਰਹੇ ਸਨ। 

ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਹੋਰ ਸਾਥੀ ਸਟਾਫ਼ ਟਾਈਪਿਸਟ ਅਤੇ ਨੋਟਰੀ ਵੀ ਇਨ੍ਹਾਂ ਹੁਕਮਾਂ ਤੋਂ ਖੁਸ਼ ਹਨ। ਉਥੇ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਨੂੰ ਅਜੇ ਫਿਜ਼ੀਕਲ ਹਿਅਰਿੰਗ ਲਈ ਇੰਤਜ਼ਾਰ ਕਰਨਾ ਹੋਵੇਗਾ, ਜਿੱਥੇ ਅਜੇ ਫਿਜ਼ੀਕਲ ਹਿਅਰਿੰਗ ਸ਼ੁਰੂ ਨਹੀਂ ਹੋਵੇਗੀ। ਜਾਰੀ ਹੁਕਮਾਂ ਦੇ ਤਹਿਤ ਵਰਚੁਅਲ ਕੋਰਟਾਂ ਹੀ ਹਾਈਕੋਰਟ ਵਿਚ ਲੱਗਣਗੀਆਂ ਪਰ ਸਾਰੀਆਂ ਕੋਰਟਾਂ ਵਿਚ ਕੰਮ ਸ਼ੁਰੂ ਹੋ ਜਾਵੇਗਾ।


rajwinder kaur

Content Editor

Related News