4 ਨੌਜਵਾਨਾਂ ਵਲੋਂ ਨਾਬਾਲਗ ਕੁੜੀ ਨਾਲ ਛੇੜਛਾੜ, ਵਿਰੋਧ ਕਰਨ ''ਤੇ ਕੁੱਟਿਆ ਭਰਾ

02/10/2020 3:27:36 PM

ਚੰਡੀਗੜ੍ਹ (ਸੁਸ਼ੀਲ) : ਮਲੋਆ 'ਚ ਚਾਰ ਨੌਜਵਾਨਾਂ ਨੇ ਨਾਬਾਲਗਾ ਦੇ ਘਰ 'ਚ ਦਾਖਲ ਹੋ ਕੇ ਛੇੜਛਾੜ ਤੋਂ ਬਾਅਦ ਉਸਦੀ ਕੁੱਟਮਾਰ ਕਰ ਦਿੱਤੀ। ਲੜਕੀ ਦੇ ਭਰਾ ਨੇ ਵਿਰੋਧ ਕੀਤਾ ਤਾਂ ਚਾਰ ਨੌਜਵਾਨਾਂ ਨੇ ਉਸ ਦੀ ਕੁੱਟ-ਮਾਰ ਕਰ ਦਿੱਤੀ। ਲੜਕੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਕ ਮੁਲਜ਼ਮ ਪੀਰੂ ਨੂੰ ਦਬੋਚ ਲਿਆ, ਜਦੋਂ ਕਿ ਤਿੰਨ ਨੌਜਵਾਨ ਭੱਜਣ 'ਚ ਕਾਮਯਾਬ ਹੋ ਗਏ। ਮਲੋਆ ਥਾਣਾ ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਪੀਰੂ ਸਮੇਤ ਹੋਰ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਹੈ।
ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸ਼ੁੱਕਰਵਾਰ ਕਰੀਬ 4 ਵਜੇ ਪੀਰੂ ਸਮੇਤ ਚਾਰ ਨੌਜਵਾਨਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ। ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਪੀਰੂ ਉਸਦੀ ਛੋਟੀ ਭੈਣ ਨੂੰ ਬਾਹਰ ਭੇਜਣ ਨੂੰ ਕਹਿਣ ਲੱਗਾ। ਲੜਕੀ ਨੇ ਵਿਰੋਧ ਕੀਤਾ ਤਾਂ ਪੀਰੂ ਅਤੇ ਉਸਦੇ ਸਾਥੀ ਉਸਦੇ ਕੱਪੜੇ ਪਾੜ ਕੇ ਛੇੜਛਾੜ ਕਰਨ ਲੱਗੇ। ਲੜਕੀ ਦਾ ਭਰਾ ਬਚਾਅ ਕਰਨ ਲੱਗਾ ਤਾਂ ਮੁਲਜ਼ਮ ਉਸਦੀ ਕੁੱਟਮਾਰ ਕਰਨ ਲੱਗੇ। ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਲੋਆ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੀਰੂ ਨੂੰ ਦਬੋਚ ਲਿਆ, ਜਦੋਂ ਕਿ ਉਸ ਦੇ ਤਿੰਨ ਸਾਥੀ ਮੌਕਾ ਮਿਲਦੇ ਹੀ ਫਰਾਰ ਹੋ ਗਏ। ਮਲੋਆ ਥਾਣਾ ਪੁਲਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

Babita

This news is Content Editor Babita