ਸ਼ਰਮਨਾਕ : ਵਿਹੜੇ ''ਚ ਖੜ੍ਹੀ ਨਾਬਾਲਗ ਕੁੜੀ ਦਾ ਹੱਥ ਫੜ੍ਹਿਆ, ਕੀਤੀਆਂ ਅਸ਼ਲੀਲ ਹਰਕਤਾਂ

08/28/2020 10:33:08 AM

ਲੁਧਿਆਣਾ (ਰਾਮ) : ਆਪਣੇ ਘਰ ਦੇ ਵਿਹੜੇ ’ਚ ਖੜ੍ਹੀ ਇਕ 17 ਸਾਲਾ ਨਾਬਾਲਗ ਕੁੜੀ ਨਾਲ ਅਸ਼ਲੀਲ ਛੇੜਛਾੜ ਕਰਨ ਵਾਲੇ ਨੌਜਵਾਨ ਖਿਲਾਫ਼ ਮੋਤੀ ਨਗਰ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ 'ਚਤਿੰਨ ਸਿੰਘ ਸਮਾਓ' ਦਾ ਦਿਹਾਂਤ

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕੇਟਰ ਸਿਮਰਨਜੀਤ ਕੌਰ ਨੇ ਕਿਹਾ ਕਿ ਥਾਣੇ ਦੀ ਹੱਦ ਅੰਦਰ ਪੈਂਦੇ ਇਲਾਕੇ 'ਚ ਰਹਿਣ ਵਾਲੀ 17 ਸਾਲਾ ਕੁੜੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿਹੜੇ ’ਚ 25 ਅਗਸਤ ਦੀ ਸ਼ਾਮ ਕਰੀਬ ਸਵਾ 5 ਵਜੇ ਖੜ੍ਹੀ ਸੀ ਕਿ ਰੌਸ਼ਨ ਤਿਵਾੜੀ ਪੁੱਤਰ ਪ੍ਰਦੀਪ ਤਿਵਾੜੀ ਉੱਥੇ ਆਇਆ ਅਤੇ ਉਸ ਦਾ ਹੱਥ ਫੜ੍ਹ ਕੇ ਅਸ਼ਲੀਲ ਹਰਕਤਾਂ ਕਰਨ ਲੱਗਾ ਪਰ ਕੁੜੀ ਮੌਕੇ ਤੋਂ ਬਚ ਕੇ ਭੱਜ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਕੰਮ ਕਰਦੀਆਂ 'ਗਰਭਵਤੀ ਬੀਬੀਆਂ' ਸਬੰਧੀ ਸਖ਼ਤ ਹੁਕਮ ਜਾਰੀ

ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੇ ਤੁਰੰਤ ਰੌਸ਼ਨ ਤਿਵਾੜੀ ਖਿਲਾਫ਼  ਮੁਕੱਦਮਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਪੰਜਾਬ ਵਿਧਾਨ ਸਭਾ' ਦਾ ਇਕ ਦਿਨਾ ਇਜਲਾਸ ਅੱਜ, ਕੈਪਟਨ ਨੇ ਕੀਤੀ ਖ਼ਾਸ ਅਪੀਲ
 

Babita

This news is Content Editor Babita