ਪੈਨਲ 'ਚੋਂ ਨਾਂ ਕੱਟੇ ਜਾਣ 'ਤੇ ਨਾਰਾਜ਼ 'ਮੁਹੰਮਦ ਮੁਸਤਫਾ', ਜਾਣਗੇ ਸੁਪਰੀਮ ਕੋਰਟ

02/08/2019 5:01:16 PM

ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਦੇ ਅਹੁਦੇ ਲਈ ਯੂ. ਪੀ. ਐੱਸ. ਸੀ. ਵਲੋਂ ਦੂਜੇ ਸਭ ਤੋਂ ਸੀਨੀਅਰ ਅਧਿਕਾਰੀ ਮੁਹੰਮਦ ਮੁਸਤਫਾ ਦਾ ਨਾਂ ਕੱਟ ਦਿੱਤੇ ਜਾਣ ਤੋਂ ਉਹ ਨਾਰਾਜ਼ ਚੱਲ ਰਹੇ ਹਨ। ਡੀ. ਜੀ. ਪੀ. ਦੀ ਚੋਣ ਲਈ ਯੂ. ਪੀ. ਐੱਸ. ਸੀ. ਦੇ ਪੈਨਲ 'ਚੋਂ ਮੁਹੰਮਦ ਮੁਸਤਫਾ ਦਾ ਨਾਂ ਹਟਾ ਦਿੱਤਾ ਗਿਆ ਸੀ। ਐਨ ਮੌਕੇ 'ਤੇ ਪੈਨਲ 'ਚੋਂ ਨਾਂ ਹਟਾਏ ਜਾਣ ਤੋਂ ਨਾਰਾਜ਼ 1985 ਬੈਚ ਦੇ ਆਈ. ਪੀ. ਐੱਸ. ਮੁਹੰਮਦ ਮੁਸਤਫਾ ਨੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ ਹੈ। ਡੀ. ਜੀ. ਪੀ. ਅਹੁਦੇ ਨੂੰ ਲੈ ਕੇ ਯੂ. ਪੀ. ਐੱਸ. ਸੀ. ਨੇ ਜਿਸ ਪੈਨਲ 'ਤੇ ਪਹਿਲਾਂ ਵਿਚਾਰ ਕੀਤਾ ਸੀ, ਉਸ ਨੂੰ ਅਚਾਨਕ ਬਦਲ ਦਿੱਤਾ ਗਿਆ।

ਪਹਿਲਾਂ ਮੁਹੰਮਦ ਮੁਸਤਫਾ, ਸੁਮੰਤ ਗੋਇਲ ਅਤੇ ਦਿਨਕਰ ਗੁਪਤਾ ਦੇ ਨਾਂ 'ਤੇ ਚਰਚਾ ਕੀਤੀ ਗਈ ਪਰ ਐਨ ਮੌਕੇ ਯੂ. ਪੀ. ਐੱਸ. ਸੀ. ਨੇ ਪੈਨਲ ਬਦਲ ਦਿੱਤਾ ਅਤੇ ਇਸ 'ਚੋਂ ਮੁਹੰਮਦ ਮੁਸਤਫਾ ਅਤੇ ਸੁੰਮਤ ਗੋਇਲ ਦਾ ਨਾਂ ਕੱਢ ਕੇ ਐੱਮ. ਕੇ. ਤਿਵਾੜੀ ਅਤੇ ਵੀ. ਕੇ. ਭਾਵਰਾ ਦਾ ਨਾਂ ਪਾ ਦਿੱਤਾ, ਜਿਸ ਤੋਂ ਬਾਅਦ ਮੁਹੰਮਦ ਮੁਸਤਫਾ ਨਾਰਾਜ਼ ਚੱਲ ਰਹੇ ਹਨ। 

Babita

This news is Content Editor Babita