ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਮੌਕੇ ਖਾਲਸਾਈ ਸ਼ਾਨਾਂ ਨਾਲ ਨਿਕਲਿਆ ''ਮੁਹੱਲਾ'' (ਤਸਵੀਰਾਂ)

01/06/2017 4:01:30 PM

ਪਟਨਾ (ਜੁਗਿੰਦਰ ਸੰੰਧੂ, ਕੁਲਦੀਪ ਬੇਦੀ) : ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਮੌਕੇ ਅੱਜ ਪੂਰੇ ਜਾਹੋ-ਜਲਾਲ ਅਤੇ ਖਾਲਸਾਈ ਸ਼ਾਨ ਨਾਲ ਮੁਹੱਲਾ ਸਜਾਇਆ ਗਿਆ। ਇਸ ਵਿੱਚ ਖਾਲਸਾ ਫੌਜਾਂ ਦੀਆਂ ਦਰਜਨਾਂ ਜੱਥੇਬੰਦੀਆਂ ਸ਼ਾਮਲ ਹੋਈਆਂ, ਜਿਨ੍ਹਾਂ ਦੀ ਅਗਵਾਈ ਜੱਥੇਬੰਦੀਆਂ ਦੇ ਮੁਖੀ ਕਰ ਰਹੇ ਸਨ। ਮੁਹੱਲੇ ''ਚ ਰਵਾਇਤੀ ਸ਼ਸਤਰਾਂ ਨਾਲ ਲੈਸ ਨਿਹੰਗ ਸਿੰਘ ਘੋੜਿਆਂ ''ਤੇ ਸਵਾਰ ਹੋ ਕੇ ਇਕ ਅਨੋਖਾ ਨਜ਼ਾਰਾ ਪੇਸ਼ ਕਰ ਰਹੇ ਸਨ। ਇਸ ਮੌਕੇ ''ਤੇ ਜੁੜੀਆਂ ਸੰਗਤਾਂ ਅਤੇ ਬਿਹਾਰ ਵਾਸੀ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ। ਇਸ ਮੁਹੱਲੇ ਵਿਚ ਸ਼ਾਮਲ ਹੋਣ ਵਾਲੀਆਂ ਖਾਲਸਾ ਫੌਜਾਂ ਵਿਚ ਮਿਸਲ ਬਾਬਾ ਜੀਵਨ ਸਿੰਘ ਅਤੇ ਉਸ ਦੇ ਮੁਖੀ ਬਾਬਾ ਬਲਦੇਵ ਸਿੰਘ ਵੱਲਾ, ਮਿਸਲ ਸ਼ਾਮ ਸਿੰਘ ਅਟਾਰੀ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ, ਮਾਤਾ ਸਾਹਿਬ ਕੌਰ, ਤਰਨਾ ਦਲ ਚੱਲਦਾ ਵਹੀਰ ਚਕਰਵਰਤੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਜਥੇਦਾਰ ਬਲਵੀਰ ਸਿੰਘ, ਪੰਥ ਅਕਾਲੀ ਤਰਨਾਦਲ ਮਿਸਲ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਜਥੇਦਾਰ ਬਾਬਾ ਦਲਬੀਰ ਸਿੰਘ ਮੁਕਤਸਰ ਅਤੇ ਬਾਬਾ ਰਣਜੀਤ ਸਿੰਘ, ਮਿਸਲ ਬਾਬਾ ਸੰਗਤ ਸਿੰਘ, ਮਾਲਵਾ ਤਰਨਾ ਦਲ, ਦੇ ਮੁਖੀ ਬਾਬਾ ਲਾਲ ਸਿੰਘ, ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਮਿਸਲ ਬਾਬਾ ਬੀਰ ਸਿੰਘ ਦੇ ਮੁਖੀ ਬਾਬਾ ਮੇਜਰ ਸਿੰਘ, ਮਿਸਲ ਮਾਲਵਾ ਤਰਨਾ ਦਲ ਦੇ ਮੁਖੀ ਬਾਬਾ ਕਾਲਾ ਸਿੰਘ ਤੋਂ ਇਲਾਵਾ ਹਰੀਆਂ ਵੇਲਾਂ ਵਾਲੇ ਜਥੇਦਾਰ ਬਾਬਾ ਨਿਹਾਲ ਸਿੰਘ, ਬੁੱਢਾ ਦਲ ਦੇ ਜਥੇਦਾਰ ਬਾਬਾ ਅਵਤਾਰ ਸਿੰਘ, ਵਿਧੀ ਚੰਦੀਏ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਗੱਜਣ ਸਿੰਘ ਅਤੇ ਹੋਰ ਕਈ ਦਲ ਸ਼ਾਮਲ ਸਨ। ਇਨ੍ਹਾਂ ਨਿਹੰਗ ਸਿੰਘਾਂ ਨੇ ਸਵੇਰ ਵੇਲੇ ਤਖਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਅਰਦਾਸ ਕੀਤੀ ਅਤੇ ਵੱਖ-ਵੱਖ ਮਾਰਗਾਂ ''ਤੇ ਮੁਹੱਲੇ ਦਾ ਆਯੋਜਨ ਕੀਤਾ।

Babita Marhas

This news is News Editor Babita Marhas