ਮੋਹਾਲੀ ਦੋਹਰਾ ਕਤਲ ਕਾਂਡ : ਪੁਲਸ ਨੂੰ ਮਿਲੇ ਅਹਿਮ ਸਬੂਤ, ਜਲਦ ਹੱਥ ਲੱਗੇਗੀ ਵੱਡੀ ਕਾਮਯਾਬੀ

Wednesday, Sep 27, 2017 - 07:31 PM (IST)

ਮੋਹਾਲੀ (ਰਾਣਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਤੇ ਉਸ ਦੀ ਮਾਂ ਗੁਰਚਰਨ ਕੌਰ ਦੀ ਹੱਤਿਆ ਦੇ ਕੇਸ ਵਿਚ ਆਈ. ਜੀ. ਕ੍ਰਾਈਮ ਸ਼ਸ਼ੀ ਪ੍ਰਭਾ ਦੀ ਅਗਵਾਈ ਵਿਚ ਗਠਿਤ ਕੀਤੀ ਗਈ ਐੱਸ. ਆਈ. ਟੀ. ਨੂੰ ਜਲਦੀ ਹੀ ਵੱਡੀ ਕਾਮਯਾਬੀ ਮਿਲਣ ਵਾਲੀ ਹੈ ਕਿÀੁਂਕਿ ਉਨ੍ਹਾਂ ਦੇ ਹੱਥ ਕੇਸ ਨਾਲ ਜੁੜੇ ਕਾਫ਼ੀ ਸਬੂਤ ਲੱਗੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਦੋ ਸ਼ੱਕੀਆਂ ਨੂੰ ਕੇ. ਜੇ. ਸਿੰਘ ਦੇ ਘਰ ਦੇ ਬਾਹਰ ਦੇਖਿਆ ਗਿਆ ਸੀ, ਉਨ੍ਹਾਂ ਦੇ ਸਕੈੱਚ ਵੀ ਬਣਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਬੁੱਧਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ।
ਉਥੇ ਹੀ ਮੰਗਲਵਾਰ ਨੂੰ ਪੁਲਸ ਫੇਜ਼-5 ਸਥਿਤ ਯੂਨੀਅਨ ਬੈਂਕ ਆਫ ਇੰਡੀਆ ਦੀ ਬਰਾਂਚ ਵਿਚ ਪਹੁੰਚੀ, ਜਿਥੇ ਕੇ. ਜੇ. ਸਿੰਘ ਦਾ ਬੈਂਕ ਖਾਤਾ ਤੇ ਲਾਕਰ ਚੈੱਕ ਕੀਤੇ ਗਏ। ਇਸ ਦੌਰਾਨ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੇਜ਼-3ਬੀ2 ਵਿਚ ਜੋ ਘਰ ਹੈ, ਉਹ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਨਾਂ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਕੋਈ ਜਾਇਦਾਦ ਨਹੀਂ ਹੈ।


Related News