ਮੋਹਾਲੀ ਜ਼ਿਲਾ ਬਾਰ ਐਸੋਸੀਏਸ਼ਨ ਦੀ ਕਮਾਨ ''ਦੀਵਾਨਾ'' ਦੇ ਹੱਥ
Saturday, Apr 07, 2018 - 12:45 PM (IST)

ਮੋਹਾਲੀ (ਕੁਲਦੀਪ) : ਜ਼ਿਲਾ ਬਾਰ ਐਸੋਸੀਏਸ਼ਨ ਮੋਹਾਲੀ ਦੀ ਚੋਣ ਸ਼ਾਂਤੀਪੂਰਵਕ ਢੰਗ ਨਾਲ ਹੋ ਗਈ, ਜਿਸ ਵਿਚ ਐਡਵੋਕੇਟ ਹਰਦੀਪ ਦੀਵਾਨਾ ਨੇ 37 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਤੇ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ। ਇਸ ਦੌਰਾਨ ਐਡਵੋਕੇਟ ਯੁੱਧਵੀਰ ਸਿੰਘ ਨੂੰ ਵਾਈਸ ਪ੍ਰੈਜ਼ੀਡੈਂਟ, ਲਲਿਤ ਸੂਦ ਨੂੰ ਸੈਕਟਰੀ, ਰਵਿੰਦਰ ਕੌਰ ਨੂੰ ਜੁਆਇੰਟ ਸੈਕਟਰੀ ਤੇ ਗੁਰਵੀਰ ਸਿੰਘ ਲਾਲੀ ਨੇ ਕੈਸ਼ੀਅਰ ਦੇ ਅਹੁਦਿਆਂ 'ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਲਾਇਬਰੇਰੀ ਇੰਚਾਰਜ ਐਡਵੋਕੇਟ ਰਵਿੰਦਰ ਸਿੰਘ ਰਵੀ ਤੇ ਐਸੋਸੀਏਸ਼ਨ ਦੇ 10 ਕਾਰਜਕਾਰੀ ਮੈਂਬਰ ਪਹਿਲਾਂ ਹੀ ਚੁਣ ਲਏ ਗਏ ਸਨ।
ਚੋਣ ਪ੍ਰਕਿਰਿਆ ਸਵੇਰੇ 10 ਤੋਂ ਲੈ ਕੇ ਸ਼ਾਮ 4 ਵਜੇ ਤਕ ਚੱਲੀ ਤੇ 6 ਵਜੇ ਨਤੀਜੇ ਐਲਾਨ ਦਿੱਤੇ ਗਏ। ਜੇਤੂ ਵਕੀਲਾਂ ਨੂੰ ਫੁੱਲਾਂ ਦੇ ਹਾਰ ਪਾਏ ਗਏ। ਜਾਣਕਾਰੀ ਮੁਤਾਬਕ ਕੁਲ 418 ਵੋਟਾਂ ਸਨ, ਜਿਨ੍ਹਾਂ ਵਿਚੋਂ 350 ਤੋਂ ਵੱਧ ਵਕੀਲਾਂ ਨੇ ਵੋਟਿੰਗ ਕੀਤੀ । ਇਸ ਮੌਕੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਲੌਂਗੀਆ, ਰਿਟਰਨਿੰਗ ਅਫ਼ਸਰ ਐਡਵੋਕੇਟ ਜਸਪਾਲ ਸਿੰਘ ਦੱਪਰ, ਦਰਸ਼ਨ ਸਿੰਘ ਧਾਲੀਵਾਲ, ਐੱਚ. ਐੱਸ. ਪੰਨੂ, ਸੰਜੀਵ ਕੁਮਾਰ ਸ਼ਰਮਾ, ਸਰਵਨ ਸਿੰਘ ਤੇ ਵਿਕਾਸ ਸ਼ਰਮਾ ਆਦਿ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ।