ਮੋਹਾਲੀ ’ਚ ਇਸ ਪਿੰਡ ਦੇ ਜਾਗਰੂਕ ਕਿਸਾਨ ਹੁਣ ਨਹੀਂ ਲਗਾਉਂਦੇ ਪਰਾਲੀ ਨੂੰ ਅੱਗ

11/05/2020 11:00:23 AM

ਮੋਹਾਲੀ (ਨਿਆਮੀਆਂ) - ਪੰਜਾਬ ਸਰਕਾਰ ਦੇ ਪਰਾਲੀ ਪ੍ਰਬੰਧਨ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਕਿਸਾਨ ਜਾਗਰੂਕ ਹੋ ਰਹੇ ਹਨ। ਕਿਸਾਨ ਪਰਾਲੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਹੀ ਪ੍ਰਬੰਧਨ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਮੋਹਾਲੀ ਤਹਿਸੀਲ ਦੇ ਪਿੰਡ ਗੋਬਿੰਦਗੜ੍ਹ ਵਿਖੇ ਵੇਖਣ ਨੂੰ ਮਿਲੀ ਜਿਥੇ ਸਾਰੇ ਪਿੰਡ ਦੇ ਕਿਸਾਨ ਪਰਾਲੀ ਨੂੰ ਨਾ ਅੱਗ ਲਗਾਉਂਦੇ, ਨਾ ਖ਼ੇਤਾਂ ਵਿਚ ਵਹਾਉਂਦੇ ਸਗੋਂ ਪਸ਼ੂਆਂ ਦੇ ਚਾਰੇ ਅਤੇ ਹੋਰ ਕੰਮਾਂ ਲਈ ਵਰਤਦੇ ਹਨ। 

ਪੜ੍ਹੋ ਇਹ ਵੀ ਖਬਰ- ਜੇਕਰ ਤੁਸੀਂ ਵੀ ‘ਐਂਕਰਿੰਗ’ ’ਚ ਬਣਾਉਣਾ ਚਾਹੁੰਦੇ ਹੋ ਆਪਣਾ ਚੰਗਾ ਭਵਿੱਖ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਗੋਸਾਂਈ ਸਮਾਜ ਪੰਜਾਬ ਦੇ ਪ੍ਰਧਾਨ ਕਰਮਾ ਪੁਰੀ ਨੇ ਦੱਸਿਆ ਕਿ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪ੍ਰੇਰਣਾ ਸਦਕਾ ਪਿੰਡ ਦੇ ਸਾਰੇ ਕਿਸਾਨਾਂ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਝੋਨੇ ਦੀ ਪਰਾਲੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣਗੇ। ਹੁਣ ਕਿਸਾਨ ਆਪਣੇ ਵਲੋਂ ਕੀਤੇ ਹੋਏ ਵਾਅਦੇ ’ਤੇ ਖ਼ਰ੍ਹੇ ਉਤਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨ ਝੋਨੇ ਦੀ ਪਰਾਲੀ ਤੇ ਇਸ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਸੰਭਾਲ ਕਰਦੇ ਹਨ।

ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਪਿੰਡ ਦੇ ਕਿਸਾਨਾਂ ਵਲੋਂ ਜ਼ਿਆਦਾਤਰ ਹੱਥਾਂ ਨਾਲ ਹੀ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੋ ਝੋਨੇ ਦੀ ਪਰਾਲੀ ਬਚਦੀ ਹੈ ਉਹ ਉਸ ਦੇ ਆਪਣੇ-ਆਪਣੇ ਖ਼ੇਤਾਂ ਵਿਚ ਗਰੇ (ਟੀਬੇ) ਲਗਾ ਕੇ ਉਸ ਨੂੰ ਸੰਭਾਲ ਲੈਂਦੇ ਹਨ ਅਤੇ ਕੁਝ ਕਿਸਾਨ ਮਸ਼ੀਨਾਂ ਨਾਲ ਟੋਕਾ ਕਰਵਾ ਕੇ ਭੁਆੜੇ ’ਚ ਸਟੋਰ ਕਰ ਲੈਂਦੇ ਹਨ ।

ਪੜ੍ਹੋ ਇਹ ਵੀ ਖਬਰ- ਅਹਿਮ ਖ਼ਬਰ : ਯੂ.ਜੀ.ਸੀ ਵਲੋਂ ਜਾਰੀ ਕੀਤੀਆਂ ਗਈਆਂ ਫਰਜ਼ੀ ਯੂਨੀਵਰਸਿਟੀਆਂ 

ਕਰਮਾ ਪੁਰੀ ਨੇ ਦੱਸਿਆ ਕਿ ਉਹ ਇਹ ਸੰਭਾਲ ਕੀਤੀ ਹੋਈ ਪਰਾਲੀ ਅਤੇ ਜੋ ਟੋਕਾ ਕਰ ਕੇ ਰੱਖੀ ਹੁੰਦੀ ਹੈ, ਉਸ ਨੂੰ ਸਰਦ ਰੁੱਤ ਵਿਚ ਹਰੇ ਚਾਰੇ ਦੇ ਨਾਲ ਮਿਲਾ ਕੇ ਪਸ਼ੂਆਂ ਨੂੰ ਚਾਰਾ ਪਾਉਣ ਲਈ ਵਰਤਦੇ ਹਨ। ਇਹ ਤੂੜੀ ਨਾਲੋਂ ਸਸਤਾ ਪੈਂਦਾ ਹੈ ਅਤੇ ਹਲਕਾ ਹੋਣ ਕਰਕੇ ਪਸ਼ੂ ਵੀ ਇਸ ਨੂੰ ਚੰਗੀ ਤਰ੍ਹਾਂ ਖਾ ਲੈਂਦੇ ਹਨ। ਇਸ ਤੋਂ ਇਲਾਵਾ ਕਣਕ ਦੀ ਕਢਾਈ ਤੋਂ ਬਾਅਦ ਬਣਦੀ ਤੂੜੀ ਨੂੰ ਸਾਲ ਭਰ ਸਾਂਭਣ ਲਈ ਕੁੱਪ ਬੰਨਦੇ ਹਨ। ਇਨ੍ਹਾਂ ਕੁੱਪਾਂ ਨੂੰ ਬਨਣ ਲਈ ਵੀ ਪਰਾਲੀ ਵਰਤੋਂ ਵਿਚ ਆਉਂਦੀ ਹੈ। ਇਸੇ ਤਰ੍ਹਾਂ ਘਰਾਂ ’ਚ ਵਰਤੋਂ ਲਈ, ਜੋ ਪਸ਼ੂਆਂ ਦੇ ਗੋਹੇ ਤੋਂ ਪਾਥੀਆਂ (ਬਾਲਣ) ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਗੁਹਾਰੇ ਦੇ ਰੂਪ ਵਿਚ ਇਕੱਤਰ ਕਰ ਕੇ ਸੰਭਾਲਿਆ ਜਾਂਦਾ ਹੈ ਅਤੇ ਗੁਹਾਰੇ ਨੂੰ ਬਰਸਾਤ ਤੋਂ ਬਚਾਉਣ ਲਈ ਪਰਾਲੀ ਦੇ ਨਾਲ ਚੰਗੀ ਤਰ੍ਹਾਂ ਢੱਕ ਕੇ ਬੰਨ ਦਿੱਤਾ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਇਸ ਤਰ੍ਹਾਂ ਪਿੰਡ ਦੇ ਕਿਸਾਨ ਝੋਨੇ ਦੀ ਪਰਾਲੀ ਦੀ ਵਰਤੋਂ ਕਰ ਲੈਂਦੇ ਹਨ, ਜਿਸ ਨਾਲ ਪਰਾਲੀ ਤੇ ਇਸ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਲੋੜ ਨਹੀਂ ਪੈਂਦੀ। ਕਰਮਾ ਪੁਰੀ ਨੇ ਆਪਣੇ ਹੋਰ ਸਾਥੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਤੇ ਇਸ ਦੀ ਰਹਿੰਦ-ਖੂੰਹਦ ਨੂੰ ਬਿਨਾਂ ਸਾੜੇ ਇਸ ਦੀ ਹੋਰ ਕੰਮਾਂ ’ਚ ਵਰਤੋਂ ਜਾਂ ਖ਼ੇਤ ’ਚ ਪ੍ਰਬੰਧਨ ਕਰਨ ਤਰਹੀਜ ਦੇਣ ਜਿਸ ਨਾਲ ਸਭ ਦਾ ਭਲਾ ਹੋਵੇਗਾ।

ਪੜ੍ਹੋ ਇਹ ਵੀ ਖਬਰ- ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ

rajwinder kaur

This news is Content Editor rajwinder kaur