ਟਿਕ-ਟਾਕ 'ਤੇ ਛਾਈ ਮੋਗਾ ਦੀ ਇਹ ਬੱਚੀ, ਖੂਬ ਪਾ ਰਹੀ ਹੈ ਧਮਾਲਾਂ

04/29/2020 2:02:33 PM

ਮੋਗਾ (ਗੋਪੀ ਰਾਊਕੇ, ਵਿਪਨ): ਕਲਾ ਕੁੱਝ ਲੋਕਾਂ ਨੂੰ ਜਨਮ ਤੋਂ ਹੀ ਮਿਲ ਜਾਂਦੀ ਹੈ। ਅਜਿਹੀ ਹੀ ਇਕ ਪੰਜ ਸਾਲ ਦੀ ਬੱਚੀ ਹੈ ਜੋ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ 'ਚ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਧੀ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਛਾਈ ਹੋਈ ਹੈ ਅਤੇ ਟਿਕ-ਟਾਕ 'ਤੇ ਆਪਣੀਆਂ ਬਹੁਤ ਸਾਰੀਆਂ ਵੀਡੀਓ ਪਾ ਰਹੀ ਹੈ, ਜਿਸ ਨੂੰ ਦੇਖ ਕੇ ਕਰੋੜਾਂ ਲੋਕ ਦੀਵਾਨੇ ਹੋ ਰਹੇ ਹਨ। ਉੱਥੇ ਅੱਜ 'ਜਗ ਬਾਣੀ' ਦੀ ਟੀਮ ਨੇ ਉਸ ਦੇ ਨਾਲ ਗੱਲਬਾਤ ਕੀਤੀ। ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸ ਨੂੰ ਮੁੰਡਿਆਂ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ-ਟਾਕ ਬਣਾ ਰਹੀ ਹੈ।ਜਾਣਕਾਰੀ ਮੁਤਾਬਕ ਨੂਰ ਦਾ ਪਿਤਾ ਮਜ਼ਦੂਰੀ ਕਰਦਾ ਹੈ। ਉਹ 2 ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ-ਟਾਕ 'ਤੇ ਅੱਜ ਕੱਲ੍ਹ ਖੂਬ ਵੀਡੀਓ ਪਾ ਰਹੀਆਂ ਹਨ।

ਇਹ ਵੀ ਪੜ੍ਹੋ: ਗੇਟ ਮੂਹਰੇ ਡਿੱਗੇ ਪਏ 10-10 ਦੇ ਨੋਟਾਂ ਨੇ ਘਰ ਵਾਲਿਆਂ ਨੂੰ ਪਾਈਆਂ ਭਾਜੜਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੂਰ ਪ੍ਰੀਤ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਮੇਰੀਆਂ ਭਤੀਜੀਆਂ ਲੱਗਦੀਆਂ ਹਨ। ਮੈਂ ਪਿੰਡ 'ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹਾਂ ਅਤੇ ਉਸ ਨੇ +2 ਪਾਸ ਕਰਕੇ ਆਪਣੀ ਹੀ ਪਿੰਡ 'ਚ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅੱਜ-ਕੱਲ੍ਹ ਛੁੱਟੀਆਂ ਹਨ ਤਾਂ ਉਨ੍ਹਾਂ ਨੇ ਬੱਚੀਆਂ ਦੇ ਨਾਲ ਹੀ ਟਿਕ-ਟਾਕ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਇਨ੍ਹਾਂ ਬੱਚੀਆਂ ਦੇ ਕਾਰਨ ਕਾਫੀ ਵਾਇਰਲ ਹੋ ਰਹੇ ਹਨ।

Shyna

This news is Content Editor Shyna