ਮੋਗਾ ਨਗਰ ਨਿਗਮ ’ਤੇ ਕਾਂਗਰਸ ਦਾ ਕਬਜ਼ਾ, ਵਿਧਾਇਕ ਦੀ ਮੌਜੂਦਗੀ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

05/14/2021 1:05:47 PM

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ) - ਨਗਰ ਨਿਗਮ ਮੋਗਾ ਦੇ ਮੇਅਰ ਦੀ ਲੰਮੇਂ ਸਮੇਂ ਤੋਂ ਉਡੀਕੀ ਜਾ ਰਹੀ ਚੋਣ ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਹੋਈ, ਜਿਸ ’ਚ ਮੋਗਾ ਦੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਕਾਂਗਰਸ ਦਾ ਕਬਜ਼ਾ ਹੋਇਆ ਹੈ। ਇਸ ਮੌਕੇ ਵਿਧਾਇਕ ਹਰਜੋਤ ਕਮਲ ਦਾ ਸਿਆਸੀ ਕੱਦ ਉਦੋਂ ਹੋਰ ਉੱਚ ਹੋ ਗਿਆ, ਜਦੋਂ ਉਨ੍ਹਾਂ ਦੇ ਪਸੰਦੀਦਾ ਆਗੂਆਂ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣਿਆ ਗਿਆ। ਇਸ ਤੋਂ ਪਹਿਲਾਂ ਡਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਹੁਲ ਭੰਡਾਰੀ ਨੇ ਨਗਰ ਨਿਗਮ ਮੋਗਾ ਦੇ ਨਵੇਂ ਚੁਣੇ ਗਏ 50 ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚਕਾਈ ਗਈ। ਹੈਰਾਨ ਕਰਨ ਵਾਲੀ ਗੱਲ ਇਸ ਸਮੇਂ ਇਹ ਸੀ ਕਿ ਕੰਪਲੈਕਸ ’ਚ ਮੌਜੂਦ ਲੋਕਾਂ ਨੇ ਮਾਸਕ ਦੀ ਵਰਤੋਂ ਨਹੀਂ ਕੀਤੀ। ਵਿਧਾਇਕ ਸਣੇ ਸਾਰੇ ਲੋਕਾਂ ਨੇ ਕੋਰੋਨਾ ਨਿਯਮਾਂ ਦੀ ਧੱਜੀਆਂ ਉੱਡਾ ਦਿੱਤੀਆਂ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੋਣ ਆਬਜ਼ਰਵਰ ਅਤੇ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ ਪਹਿਲੇ 3 ਅਹੁਦਿਆਂ ਲਈ ਕਾਂਗਰਸ ਹਾਈਕਮਾਂਡ ਵੱਲੋਂ ਭੇਜੇ ਨਾਵਾਂ ’ਤੇ ਦੋ ਐੱਫ਼. ਐਂਡ. ਸੀ. ਸੀ. ਕਮੇਟੀ ਦੇ ਮੈਂਬਰਾਂ ਦਾ ਲਿਖਤ ਲਿਫ਼ਾਫਾ ਲੈ ਕੇ ਪੁੱਜੇ। ਪਤਾ ਲੱਗਾ ਹੈ ਕਿ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਅੱਜ ਤੜਕਸਾਰ ਆਪਣੀ ਮੋਗਾ ਰਿਹਾਇਸ਼ ’ਤੇ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਮਗਰੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲਈ ਹੋ ਰਹੀ ਚੋਣ ਵਿੱਚ ਹਿੱਸਾ ਲੈਣ ਲਈ ਕੌਂਸਲਰ ਰਵਾਨਾ ਹੋਏ। ਦੂਜੇ ਪਾਸੇ ਇਸ ਚੋਣ ਦੇ ਪਹਿਲੇ ਤਿੰਨ ਅਹੁਦਿਆਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਦੇ ਸਲਾਹ ਮਸ਼ਵਰੇ ਮਗਰੋਂ ਸਾਰੀਆਂ ਧਿਰਾਂ ਨੂੰ ਨੁਮਾਇੰਦਗੀ ਦੇਣ ਲਈ ਆਪਣੇ ਤਿੰਨੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। 

ਪੜ੍ਹੋ ਇਹ ਵੀ ਖਬਰ - Health Tips: ‘ਕੋਰੋਨਾ’ ਦੀ ਤੀਜੀ ਲਹਿਰ ’ਚ ਇੰਝ ਰੱਖੋ ਆਪਣੇ ਬੱਚਿਆਂ ਨੂੰ ‘ਸੁਰੱਖਿਅਤ’ ਅਤੇ ‘ਸਿਹਤਮੰਦ’

ਇਕੱਤਰ ਵੇਰਵਿਆਂ ਅਨੁਸਾਰ ਕਾਂਗਰਸ ਵੱਲੋਂ ਨਿਤਿਕਾ ਭੱਲਾ ਦਾ ਨਾਂ ਮੇਅਰ ਪਦ ਲਈ ਕੌਂਸਲਰ ਜਸਪ੍ਰੀਤ ਸਿੰਘ ਵਿੱਕੀ ਨੇ ਪੇਸ਼ ਕੀਤਾ। ਇਸ ਦੀ ਤਾਈਦ ਕੁਲਵਿੰਦਰ ਸਿੰਘ ਗਿੱਲ ਨੇ ਕੀਤੀ, ਜਿਸ ਨੂੰ 34 ਕੌਂਸਲਰਾਂ ਨੇ ਸਹਿਮਤੀ ਦਿੱਤੀ, ਅਕਾਲੀ ਦਲ ਵੱਲੋਂ ਹਰਵਿੰਦਰ ਕੌਰ ਗਿੱਲ ਨੂੰ 15 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਪਦ ਲਈ ਪ੍ਰਵੀਨ ਕੁਮਾਰ ਸ਼ਰਮਾ ਦਾ ਨਾਂ ਕੌਂਸਲਰ ਜਸਵਿੰਦਰ ਸਿੰਘ ਕਾਕਾ ਨੇ ਪੇਸ਼ ਕੀਤਾ ਅਤੇ ਇਸ ਦੀ ਤਾਈਦ ਅਮਰਜੀਤ ਸਿੰਘ ਅੰਬੀ ਨੇ ਕੀਤੀ, ਜਦੋਂਕਿ ਅਕਾਲੀ ਦਲ ਨੇ ਮਨਜੀਤ ਸਿੰਘ ਧੰਮੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਸ੍ਰੀ ਧੰਮੂ ਨੂੰ 17 ਵੋਟਾਂ ਮਿਲੀਆਂ, ਜਿਸ ਕਰ ਕੇ ਪ੍ਰਵੀਨ ਕੁਮਾਰ ਸ਼ਰਮਾ ਪੀਨਾ ਸੀਨੀਅਰ ਡਿਪਟੀ ਮੇਅਰ ਚੁੱਣੇ ਗਏ। ਕੌਂਸਲਰ ਅਸ਼ੋਕ ਧਮੀਜਾ ਦਾ ਨਾਂ ਕੌਂਸਲਰ ਵਿਜੇ ਖੁਰਾਣਾ ਨੇ ਪੇਸ਼ ਕੀਤਾ ਅਤੇ ਕੌਂਸਲਰ ਮਨਦੀਪ ਕੌਰ ਨੇ ਇਸ ਦੀ ਤਾਈਦ ਕੀਤੀ, ਜਦੋਂਕਿ ਅਕਾਲੀ ਦਲ ਦੇ ਉਮੀਦਵਾਰ ਹਰੀ ਰਾਮ ਤੋਂ ਸ੍ਰੀ ਧਮੀਜਾ ਜੇਤੂ ਰਹੇ। ਨਗਰ ਨਿਗਮ ਹਾਊਸ ਦੀ ਕਾਰਵਾਈ ਕੌਂਸਲਰ ਸੁਰਿੰਦਰ ਗੋਗਾ ਨੇ ਚਲਾਈ। ਇਸ ਤੋਂ ਇਲਾਵਾ ਐੱਫ. ਐਂਡ. ਸੀ. ਸੀ. ਕਮੇਟੀ ਦੇ ਮੈਂਬਰ ਪਾਇਲ ਗਰਗ ਅਤੇ ਤੀਰਥ ਰਾਮ ਨੂੰ ਚੁਣਿਆ ਗਿਆ। 

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਜ਼ਿਕਰਯੋਗ ਹੈ ਕਿ ਨਗਰ ਨਿਗਮ ਮੋਗਾ ਦੇ 50 ਵਾਰਡਾਂ ਲਈ 14 ਫ਼ਰਵਰੀ ਨੂੰ ਵੋਟਾਂ ਪਈਆਂ ਸਨ, ਜਿਨ੍ਹਾਂ ਦਾ ਨਤੀਜਾ 17 ਫ਼ਰਵਰੀ ਨੂੰ ਐਲਾਨਿਆ ਗਿਆ ਸੀ। ਭਾਜਪਾ ਦੇ ਇਕੋ ਇਕ ਕੌਂਸਲਰ ਨੇ ਵੀ ਕਾਂਗਰਸ ਦਾ ਸਮਰਥਨ ਕੀਤਾ ਹੈ। ਇਸ ਮੌਕੇ ਗੁਰਮਿੰਦਰਜੀਤ ਸਿੰਘ ਬਬਲੂ, ਡਾ. ਰਾਕੇਸ਼ ਕੁਮਾਰ ਕਿੱਟਾ ਅਜੀਤਵਾਲ, ਚੇਅਰਮੈਨ ਸੀਰਾ ਲੰਢੇਕੇ, ਚੇਅਰਮੈਨ ਦੀਸ਼ਾ ਬਰਾੜ, ਸੇਵਾ ਮੁਕਤ ਐੱਸ. ਪੀ. ਮੁਖਤਿਆਰ ਸਿੰਘ, ਚੇਅਰਮੈਨ ਪ੍ਰਵੀਨ ਗਰਗ, ਵਿਰਕਰਜੀਤ ਸਿੰਘ ਪੱਤੋ, ਦੀਪੂ ਸਹੋਤਾ, ਰਾਹੁਲ ਗਰਗ, ਸਾਹਿਲ ਅਰੋੜਾ ਕੌਂਸਲਰ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ : 7 ਸਾਲਾ ਮਾਸੂਮ ਦੇ ਚਿਹਰੇ 'ਤੇ ਸੈਨੇਟਾਈਜ਼ਰ ਪਾ ਲਾਈ ਅੱਗ

ਸ਼ਹਿਰ ’ਚ ਹੁਣ ਝੁੱਲੇਗੀ ਵਿਕਾਸ ਦੀ ਹਨੇਰੀ : ਵਿਧਾਇਕ ਹਰਜੋਤ ਕਮਲ
ਇਸੇ ਦੌਰਾਨ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਮੋਗਾ ਦੇ ਕੌਂਸਲਰਾਂ ਦਾ ਸ਼ਾਂਤੀ ਪੂਰਵਕ ਚੋਣ ਕਰਵਾਉਣ ’ਤੇ ਪਾਰਟੀ ਹਾਈਕਮਾਂਡ ਵੱਲੋਂ ਭੇਜੇ ਨਾਵਾਂ ’ਤੇ ਮੋਹਰ ਲਗਾਉਣ ’ਤੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਗਾ ਸ਼ਹਿਰ ’ਚ ਹੁਣ ਵਿਕਾਸ ਕਾਰਜਾਂ ਦੀ ਹਨੇਰੀ ਝੁੱਲੇਗੀ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦਾ ਇਸ ਸਾਲ ਦੇ ਅੰਤ ਤੱਕ ਕੋਈ ਵਿਕਾਸ ਕਾਰਜ ਅਧੂਰਾ ਨਹੀਂ ਰਹੇਗਾ।

ਨਵੀਂ ਚੁਣੀ ਟੀਮ ਕਰੇਗੀ ਸ਼ਹਿਰ ਦੀ ਕਾਇਆ ਕਲਪ : ਸੀਰਾ ਚਕਰ
ਵਿਧਾਇਕ ਹਰਜੋਤ ਕਮਲ ਦੇ ਭਰਾਤਾ ਜਗਸੀਰ ਸਿੰਘ ਸੀਰਾ ਚਕਰ ਨਵੀਂ ਚੁਣੀ ਗਈ ਨਿਗਮ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਵੀਂ ਚੁਣੀ ਗਈ ਟੀਮ ਸ਼ਹਿਰ ਦੀ ਕਾਇਆ ਕਲਪ ਲਈ ਆਪਣਾ ਪੂਰਾ ਤਾਣ ਲਗਾ ਦੇਵੇਗੀ। ਉਨ੍ਹਾਂ ਕਿਹਾ ਕਿ ਕੌਂਸਲਰਾਂ ਦੀ ਇਕਜੁੱਟਤਾ ਨੇ ਵਿਰੋਧੀਆਂ ਦੇ ਸਾਰੇ ਭੁਲੇਖੇ ਦੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅਧੂਰੇ ਵਿਕਾਸ ਕਾਰਜਾਂ ਦੀ ਲਿਸਟ ਬਣਾਈ ਗਈ ਹੈ ਅਤੇ ਛੇਤੀ ਨਿਗਮ ਹਾਊਸ ਵਿੱਚ ਵਿਕਾਸ ਕਾਰਜ ਪਾਸ ਕਰ ਕੇ ਸ਼ੁਰੂ ਕਰਵਾਏ ਜਾਣਗੇ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ’


rajwinder kaur

Content Editor

Related News