ਗੁਰਦੁਆਰੇ ਦੇ ਸੇਵਾਦਾਰ 'ਤੇ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦੇ ਦੋਸ਼

06/14/2019 3:07:40 PM

ਮੋਗਾ (ਵਿਪਨ)—ਬੀਤੇ ਦਿਨ ਮੋਗਾ ਦੀ ਤਿੰਨ ਨਾਬਾਲਗ ਕੁੜੀਆਂ ਨਾਲ ਗੁਰਦੁਆਰਾ ਨਾਨਕਸਰ ਠਾਠ ਦੇ ਸੇਵਾਦਾਰ ਮਨਜੀਤ ਸਿੰਘ ਵਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਸ਼ਿਕਾਇਤ 'ਤੇ ਮੋਗਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਬਾਬਾ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ 3 ਦਿਨ ਪਹਿਲਾਂ ਦੀ ਹੈ। ਪੁਲਸ ਨੇ ਕੁੜੀਆਂ ਦੇ ਮਾਪਿਆਂ ਦੇ ਬਿਆਨਾਂ 'ਤੇ ਬਾਬਾ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੋਗਾ ਦੀਆਂ ਤਿੰਨ ਕੁੜੀਆਂ ਜਿਨ੍ਹਾਂ ਦੀ ਉਮਰ 9 ਸਾਲ ਤੋਂ 12 ਸਾਲ ਦੀ ਦੱਸੀ ਜਾਂਦੀ ਹੈ ਉਹ ਗੁਰਦੁਆਰਾ ਨਾਨਕਸਰ ਠਾਠ 'ਚ ਮੱਥਾ ਟੇਕਣ ਗਈਆਂ ਸਨ ਅਤੇ ਰਾਤ ਨੂੰ ਬਾਬਾ ਮਨਜੀਤ ਸਿੰਘ ਦੇ ਸੰਪਰਕ 'ਚ ਆ ਗਈਆਂ ਅਤੇ ਉਹ ਉਨ੍ਹਾਂ ਨੂੰ ਆਪਣੇ ਕਮਰੇ 'ਚ ਲੈ ਗਿਆ। ਰਾਤ ਨੂੰ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਬੇ ਵਲੋਂ ਉਨ੍ਹਾਂ ਨਾਲ ਬਲਾਤਕਾਰ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਕੁੜੀਆਂ ਉੱਥੋਂ ਭੱਜ ਗਈਆਂ ਅਤੇ ਘਰ ਆ ਕੇ ਸਾਰੀ ਘਟਨਾਂ ਦੇ ਬਾਰੇ ਦੱਸਿਆ। ਕੁੜੀਆਂ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਬਾਬੇ ਨੂੰ ਗ੍ਰਿਫਤਾਰ ਕੀਤਾ ਹੈ। ਬਾਬਾ ਮਨਜੀਤ ਸਿੰਘ ਨਾਨਕਸਰ ਗੁਰਦੁਆਰੇ 'ਚ ਰਹਿੰਦਾ ਸੀ ਅਤੇ ਗੁਰਦੁਆਰੇ 'ਚ ਸੇਵਾਦਾਰ ਹੈ ਅਤੇ ਉੱਥੇ ਰਹਿਣ ਲਈ ਉਸ ਨੂੰ ਕਮਰਾ ਮਿਲਿਆ ਹੋਇਆ ਹੈ।

Shyna

This news is Content Editor Shyna