ਜੀਓ ਟਾਵਰ ਦੀ ਸਪਲਾਈ ਕੱਟਣ ਵਾਲੇ ਨੌਜਵਾਨਾਂ ਨੂੰ ਪੁਲਸ ਨੇ ਲਿਆ ਹਿਰਾਸਤ ’ਚ

12/28/2020 4:53:44 PM

ਮੋਗਾ (ਬਿਪਨ ਓਕਾਰਾ): ਮੋਗਾ ’ਚ ਜਿਓ ਟਾਵਰ ਦੀ ਸਪਲਾਈ ਕੱਟਣ ਲਈ ਜਰਨੇਟਰ ਉਖਾੜਨ ਵਾਲੇ 4 ਨੌਜਵਾਨਾਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਪੰਜਾਬ ’ਚ ਇਹ ਪਹਿਲਾ ਮਾਮਲਾ ਹੈ, ਜਦੋਂ ਜੀਓ ਟਾਵਰ ਦੀ ਸਪਲਾਈ ਬੰਦ ਕਰਨ ’ਤੇ ਨੌਜਵਾਨਾਂ ’ਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ। ਪੂਰੇ ਪੰਜਾਬ ’ਚ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਗੁੱਸਾ ਹੈ। ਪੰਜਾਬੀ ਦਿੱਲੀ ਦੇ ਬਾਰਡਰਾਂ ’ਤੇ ਕਹਿਰ ਦੀ ਠੰਡ ’ਚ ਖੁੱਲ੍ਹੇ ਆਸਮਾਨਾਂ ਹੇਠਾਂ ਬੈਠੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਜੀਓ ਦੇ ਖ਼ਿਲਾਫ਼ ਮੁਹਿੰਮ ਛੇੜ ਰੱਖੀ ਹੈ, ਜਿਸ ਦੇ ਸਿੱਟੇ ਵਜੋਂ ਜੀਓ ਦੇ ਟਾਵਰ ਬੰਦ ਕੀਤੇ ਜਾ ਰਹੇ ਹਨ। ਪਰ ਮੋਗਾ ਪਹਿਲਾ ਜ਼ਿਲ੍ਹਾ ਹੈ ਜਿੱਥੇ ਜੀਓ ਟਾਵਰ ਬੰਦ ਕਰਨ ਵਾਲੇ ਨੌਜਵਾਨਾਂ ’ਤੇ ਕਾਰਵਾਈ ਕੀਤੀ ਗਈ। ਕੁਝ ਦਿਨ ਪਹਿਲਾਂ ਮੋਗਾ ’ਚ ਲੱਗੇ ਜੀਓ ਟਾਵਰਾਂ ਦੀ ਸਪਲਾਈ ਬੰਦ ਕੀਤੀ ਗਈ ਸੀ ਪਰ ਇਕ ਜਰਨੇਟਰ ਤੋਂ ਸਪਲਾਈ ਜਾਰੀ ਸੀ। ਇਸ ਤੋਂ ਬਾਅਦ ਬੀਤੀ ਰਾਤ ਕੁਝ ਨੌਜਵਾਨਾਂ ਨੇ ਜਰਨੇਟਰ ਨੂੰ ਉਖਾੜ ਦਿੱਤਾ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਗਿ੍ਰਫ਼ਤਾਰ ਕੀਤੇ ਨੌਜਵਾਨ ਕਿਸਾਨ ਜਥੇਬੰਦੀਆਂ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਇਸ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਹਨ ਤੇ ਜੀਓ ਦੇ ਟਾਵਰਾਂ ਦੀ ਸਪਲਾਈ ਲਾਈਨ ਬੰਦ ਕਰਨਾ ਉਨ੍ਹਾਂ ਦੇ ਸੰਘਰਸ਼ ਦਾ ਹੀ ਹਿੱਸਾ ਹੈ। ਅਜਿਹੇ ’ਚ ਨੌਜਵਾਨਾਂ ’ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਪੁਲਸ ਮੰਗ ਕਰ ਰਹੀ ਹੈ ਕਿ ਨੌਜਵਾਨ ਇਸ ਕੰਮ ਲਈ ਮੁਆਫ਼ੀ ਮੰਗਣ। ਇਸ ਬਾਰੇ ਜਦੋਂ ਵਾਰਡ ਕੌਂਸਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੁਆਫ਼ੀ ਮੰਗਣ ਦੀ ਲੋੜ ਨਹੀ ਸਗੋਂ ਪੀ. ਐੱਮ. ਮੋਦੀ ਨੂੰ ਕਿਸਾਨਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਸਬੰਧੀ ਜਦੋੋਂ ਡੀ. ਐੱਸ. ਪੀ. ਬਰਜਿੰਦਰ ਸਿੰਘ ਭੁੱਲਰ ਨਾਲ ਗੱਲਬਾਡਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਵੀ ਨੌਜਵਾਨਾਂ ਦੀ ਇਸ ਹਰਕਤ ਨੂੰ ਗਲਤ ਦੱਸਿਆ ਹੈ।  

ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ

Baljeet Kaur

This news is Content Editor Baljeet Kaur