ਮੋਗਾ ਦਾ ਇਹ ਬੱਚਾ ਮਿੰਟਾਂ 'ਚ ਬਣਾ ਲੈਂਦਾ ਹੈ ਪੇਂਟਿੰਗ, ਹੁਨਰ ਦੇਖ ਖਿਲੇ ਕਈ ਲੋਕ (ਤਸਵੀਰਾਂ)

05/31/2020 5:59:43 PM

ਮੋਗਾ (ਵਿਪਨ ਓਂਕਾਰਾ): ਕਹਿੰਦੇ ਹਨ ਕਿ ਕਲਾ ਭਗਵਾਨ ਦੀ ਦੇਣ ਹਨ ਅਤੇ ਉਹ ਜਦੋਂ ਮਿਲ ਜਾਵੇ ਤਾਂ ਇਨਸਾਨ ਕਿਤੇ ਨਾ ਕਿਤੇ ਜ਼ਰੂਰ ਪਹੁੰਚ ਜਾਂਦਾ ਹੈ। ਤਾਜ਼ਾ ਮਿਸਾਲ ਮੋਗਾ 'ਚ ਦੇਖਣ ਨੂੰ ਮਿਲੀ ਜਿੱਥੇ 11 ਸਾਲ ਦਾ ਬੱਚਾ ਜੋ ਕਿ ਛੇਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਤਿੰਨ ਸਾਲ ਦੀ ਉਮਰ 'ਚ ਹੀ ਉਸ ਨੇ ਪੇਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ। ਹੁਣ ਇਹ ਬੱਚਾ ਪੇਂਟਿੰਗ 'ਚ ਇੰਨਾ ਮਾਹਰ ਹੋ ਗਿਆ ਹੈ ਕਿ ਕੁਝ ਹੀ ਮਿੰਟਾਂ 'ਚ ਉਹ ਕਿਸੇ ਦੀ ਵੀ ਪੇਂਟਿੰਗ ਬਣਾ ਦਿੰਦਾ ਹੈ। ਜਾਣਕਾਰੀ ਮਾਤਬਕ ਉਸ ਨੇ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ 'ਮਨ ਕੀ ਬਾਤ' ਸੁਣੀ ਤਾਂ ਉਸ ਨੇ ਸੁਣਦੇ-ਸੁਣਦੇ ਹੀ ਮੋਦੀ ਜੀ ਦੀ ਪੇਂਟਿੰਗ ਬਣਾ ਦਿੱਤੀ।

ਇਸ 11 ਸਾਲਾ ਬੱਚੇ ਹਰਸ਼ਿਤ ਨੇ ਨੈਸ਼ਨਲ ਲੈਵਲ ਦੇ ਪੇਟਿੰਗ ਮੁਕਾਬਲਿਆਂ 'ਚ ਚੇਨਈ 'ਚ ਵੀ ਗੋਲਡ ਮੈਡਲ ਵੀ ਜਿੱਤਿਆ ਹੈ। ਹਰਸ਼ਿਤ ਨੇ ਹੁਣ ਵੀ ਜਦੋਂ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ ਤਾਂ ਉਸ ਨੂੰ ਦੇਖਦੇ ਹੋਏ ਉਸ ਨੇ ਸੋਨੂੰ ਸੂਦ ਅਤੇ ਉਨ੍ਹਾਂ ਦੇ ਪਿਤਾ ਸ਼ਕਤੀ ਸੂਦ ਦੀ ਪੇਂਟਿੰਗ ਬਣਾ ਦਿੱਤੀ। ਉਸ ਦਾ ਕਹਿਣਾ ਹੈ ਕਿ ਜਦੋਂ ਵੀ ਸੋਨੂੰ ਸੂਦ ਮੋਗਾ ਆਉਣਗੇ ਤਾਂ ਉਹ ਪੇਂਟਿੰਗ ਉਨ੍ਹਾਂ ਨੂੰ ਭੇਂਟ ਕਰੇਗਾ।

ਇਸ ਸਬੰਧੀ ਹਰਸ਼ਿਤ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪੇਂਟਿੰਗ ਕਰਨ ਦਾ ਬੇਹੱਦ ਸ਼ੌਕ ਹੈ ਅਤੇ ਉਹ ਖੁਦ ਹੀ ਯੂ.ਟਿਊਬ ਤੋਂ ਵੀਡੀਓ ਦੇਖ ਕੇ ਸਭ ਕੁੱਝ ਸਿੱਖਦਾ ਹੈ ਉਸ ਨੂੰ ਕੋਈ ਵੀ ਸਿਖਾ ਨਹੀਂ ਰਿਹਾ ਅਤੇ ਉਸ ਨੇ ਕਿਹਾ ਕਿ ਉਸ ਨੂੰ ਪੇਟਿੰਗ ਬਣਾਉਣ ਦਾ ਇੰਨਾ ਸ਼ੌਕ ਹੈ ਕਿ ਕਈ ਵਾਰ ਰਾਤ ਨੂੰ ਉੱਠ ਕੇ ਦੋ-ਢਾਈ ਵਜੇ ਉਹ ਆਪਣੇ ਬੈੱਡ 'ਤੇ ਹੀ ਪੇਂਟਿੰਗ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਚਿਤਰਕਾਰ ਬਣਨਾ ਚਾਹੁੰਦਾ ਹੈ।

Shyna

This news is Content Editor Shyna