ਮੋਗਾ ਦੇ ਪਿੰਡ 'ਚ ਹੜ੍ਹ ਦਾ ਕਹਿਰ, ਵੇਖੋ ਗਰਾਉਂਡ ਜ਼ੀਰੋ ਤੋਂ ਰਿਪੋਰਟ (ਵੀਡੀਓ)

08/20/2019 3:00:00 PM

ਮੋਗਾ (ਵਿਪਨ)—ਪੰਜਾਬ 'ਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਪੰਜਾਬ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ ਉੱਥੇ ਹੀ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੇ ਕਾਰਨ ਧਰਮਕੋਟ ਦੇ ਪਿੰਡ ਕੰਬੋਹ ਖੁਰਦ 'ਚ ਬੇਹੱਦ ਪਾਣੀ ਭਰਿਆ ਹੋਇਆ ਹੈ। ਐੱਨ.ਡੀ.ਆਰ. ਐਫ ਦੀ ਟੀਮ ਦਾ ਕਹਿਣਾ ਹੈ ਕਿ ਪਿੰਡ 'ਚ 12-13 ਫੁੱਟ ਪਾਣੀ ਹੈ, ਜਿਸ ਕਰਕੇ ਐੱਨ.ਡੀ.ਆਰ ਐੱਫ ਦੀ ਟੀਮ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਐੱਨ.ਡੀ.ਆਰ.ਐੱਫ ਦੀ ਟੀਮ ਦਾ ਕਹਿਣਾ ਹੈ ਕਿ ਕੱਲ੍ਹ ਤੋਂ ਚਲਾਏ ਗਏ ਇਸ ਰੈਸਕਿਊ ਆਪਰੇਸ਼ਨ 'ਚ ਹੁਣ ਤੱਕ 60 ਤੋਂ 70 ਲੋਕਾਂ ਨੂੰ ਸੁਰੱਖਿਆ ਸਥਾਨ 'ਤੇ ਪਹੁੰਚਾਇਆ ਗਿਆ ਹੈ, ਅਤੇ ਕੁਝ ਲੋਕ ਅਜੇ ਨਹੀਂ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਸੁਰੱਖਿਅਤ ਹਨ। ਇਸ ਸਬੰਧੀ ਜਦੋਂ ਪਿੰਡ ਦੀਆਂ ਔਰਤਾਂ ਨਾਲ  ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਗਏ ਹਨ ਅਤੇ ਔਰਤਾਂ ਉੱਥੇ ਨਹੀਂ ਜਾਣਾ ਚਾਹੁੰਦੀਆਂ। ਉਹ ਆਪਣੇ ਘਰ ਦੇ ਸਾਮਾਨ ਦੀ ਰਖਵਾਲੀ ਲਈ ਬੈਠੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੜੀ ਮੁਸ਼ਕਲ ਨਾਲ ਆਪਣੇ ਘਰ ਦਾ ਸਾਮਾਨ ਬਣਾਇਆ ਹੈ।

ਜ਼ਿਕਰਯੋਗ ਹੈ ਕਿ ਮੋਗਾ ਜ਼ਿਲੇ ਦੇ ਕਰੀਬ 27 ਪਿੰਡ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਗਏ ਹਨ ਅਤੇ ਇਨ੍ਹਾਂ ਪਿੰਡਾਂ ਦੇ ਕਈ ਘਰ ਤਬਾਹ ਹੋ ਚੁੱਕੇ ਹਨ। ਉੱਥੇ ਹੀ ਐੱਨ.ਡੀ.ਆਰ. ਐੱਫ ਦੀ ਟੀਮ ਪਿੰਡ 'ਚ ਫਸੇ ਲੋਕਾਂ ਨੂੰ ਕੱਢਣ ਲਈ ਜੁਟੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਕੋਈ ਵੀ ਮੰਤਰੀ ਇੱਥੇ ਇਨ੍ਹਾਂ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ, ਉੱਥੇ ਹੀ ਅਕਾਲੀ ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਤੋਤਾ ਸਿੰਘ ਪਹੁੰਚੇ ਹਨ।

Shyna

This news is Content Editor Shyna