ਮੋਗਾ ਕੋਰੀਅਰ ਧਮਾਕਾ ਮਾਮਲੇ 'ਚ ਵੱਡਾ ਖੁਲਾਸਾ

07/01/2020 1:34:46 PM

ਮੋਗਾ (ਵਿਪਨ ਓਂਕਾਰਾ) : ਕਸਬਾ ਬਾਘਾਪੁਰਾਣਾ 'ਚ ਬੀਤੀ ਸ਼ਾਮ ਕਿਸੇ ਕੋਰੀਅਰ 'ਚ ਨਹੀਂ ਸਗੋਂ ਸੀਮੈਂਟ ਦੇ ਪੱਥਰ 'ਚ ਬਲਾਸਟ ਹੋਇਆ ਸੀ। ਇਹ ਕਹਿਣਾ ਹੈ ਚਸ਼ਮਦੀਦ ਛੋਟਾ ਰਾਮ ਦਾ, ਜੋ ਇਸ ਧਮਾਕੇ 'ਚ ਜ਼ਖਮੀ ਵੀ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਮੋਗੇ ਤੋਂ ਆਪਣੇ ਸਾਥੀ ਸਮੇਤ ਕੋਰੀਅਰ ਲੈ ਕੇ ਆ ਰਿਹਾ ਸੀ। ਇਸ ਦੌਰਾਨ ਰਾਸਤੇ 'ਚ ਉਹ ਕਿਸੇ ਕੰਮ ਲਈ ਰੁਕੇ ਤੇ ਉਸ ਦਾ ਸਾਥੀ ਕੰਮ ਕਰਵਾਉਣ ਲਈ ਦੁਕਾਨ 'ਚ ਗਿਆ ਜਦਕਿ ਉਹ ਖੁਦ ਉਥੇ ਪਏ ਇਕ ਪੱਥਰ 'ਤੇ ਬੈਠ ਗਿਆ ਜਦੋਂ ਉਹ ਪੱਥਰ ਤੋਂ ਉੱਠਿਆ ਤਾਂ ਉਸ ਸਮੇਂ ਧਮਾਕਾ ਹੋ ਗਿਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਜੋ ਕੋਰੀਅਰ ਉਹ ਲੈ ਕੇ ਆਏ ਸਨ ਉਸ 'ਚ ਕੋਈ ਵੀ ਧਮਾਕਾ ਨਹੀਂ ਹੋਇਆ। 

ਇਹ ਵੀ ਪੜ੍ਹੋਂ : ਹਵਸ 'ਚ ਅੰਨ੍ਹੇ ਚਾਚੇ ਦੀ ਕਰਤੂਤ, 9 ਸਾਲਾ ਭਤੀਜੀ ਨਾਲ ਕੀਤਾ ਜਬਰ-ਜ਼ਨਾਹ

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਜੀ. ਰੇਂਜ ਕੌਸ਼ਤੁਭ ਸ਼ਰਮਾ ਨੇ ਦੱਸਿਆ ਕਿ ਪੁਲਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਚੰਡੀਗੜ੍ਹ ਤੋਂ ਫੋਰੈਂਸਿਕ (ਅਪਰਾਧ ਦੀ ਵਿਗਿਆਨਕ ਜਾਂਚ ਕਰਨ ਵਾਲਾ ਦਸਤਾ) ਟੀਮ ਅਤੇ ਜਲੰਧਰ ਤੋਂ ਬੰਬ ਡਿਟੈਕਸ਼ਨ ਡਿਸਪੋਜਲ ਸਕੁਵਾਇਡ (ਬੰਬ ਨਕਾਰਾ ਕਰਨ ਵਾਲਾ ਦਸਤਾ) ਵੀ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਾਮਲੇ ਨੂੰ ਸੁਲਝਾਅ ਲਿਆ ਜਾਵੇਗਾ। 

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ

Baljeet Kaur

This news is Content Editor Baljeet Kaur