ਮੋਗਾ 'ਚ ਸ਼ਰੇਆਮ ਚੱਲੀਆਂ ਗੋਲੀਆਂ (ਵੀਡੀਓ)

06/16/2019 5:13:49 PM

ਮੋਗਾ (ਵਿਪਨ)—ਮੋਗਾ ਦੇ ਪਿੰਡ ਜੀਤਾ ਸਿੰਘ ਵਾਲਾ 'ਚ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿਚਾਲੇ ਖੂਨੀ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਧਿਰ ਵਲੋਂ ਦੂਜੀ ਧਿਰ ਦੇ ਨੌਜਵਾਨ ਜਸਪਾਲ ਸਿੰਘ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਜਸਪਾਲ ਸਿੰਘ ਦੇ ਭਰਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸ਼ਾਮ ਨੂੰ ਖੇਤ ਤੋਂ ਵਾਪਸ ਆ ਰਿਹਾ ਸੀ ਕਿ ਕੁਝ ਵਿਅਕਤੀਆਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਥੋਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ ਹੈ।

PunjabKesari

ਜਸਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਹਸਪਤਾਲ ਵਲੋਂ ਉਨ੍ਹਾਂ ਨੂੰ ਐਂਬੂਲੈਂਸ ਤੱਕ ਮਹੁੱਈਆ ਨਹੀਂ ਕਰਵਾਈ ਗਈ,ਜਿਸ ਕਾਰਨ ਉਹ ਆਪਣੇ ਭਰਾ ਨੂੰ ਪ੍ਰਾਈਵੇਟ ਗੱਡੀ 'ਚ ਹਸਪਤਾਲ ਲੈ ਕੇ ਪਹੁੰਚੇ। ਦੱਸ ਦੇਈਏ ਕਿ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਉਣ ਤੱਕ ਪੁਲਸ ਮੌਕੇ 'ਤੇ ਨਹੀਂ ਪਹੁੰਚੀ ਸੀ।


Shyna

Content Editor

Related News