ਮੋਬਾਇਲ ਰਾਹੀ ਖੇਤਾਂ ਦੀ ਬਿਜਲੀ ਚੈੱਕ ਕਰਨ ਦਾ ਕੀਤਾ ਉਦਘਾਟਨ

11/30/2018 9:27:52 AM

ਮੋਗਾ (ਰਾਕੇਸ਼)-ਇਹ ਗੱਲ ਬਿਲਕੁੱਲ ਸੱਚ ਹੈ ਕਿ ਹੁਣ ਖੇਤਾਂ ਦੀ ਬਿਜਲੀ ਕਿਸਾਨਾਂ ਨਾਲ ਲੁਕਣ ਮੀਟੀ ਨਹੀਂ ਖੇਡ ਸਕੇਗੀ। ਘਰ ਬੈਠਾ ਕਿਸਾਨ ਆਪਣੀ ਤਿੱਖੀ ਨਜ਼ਰ ਹੁਣ ਬਿਜਲੀ ’ਤੇ ਰੱਖ ਸਕੇਗਾ। ਪੂਰੇ ਪੰਜਾਬ ’ਚੋਂ ਵੱਖਰੀ ਕਿਸਮ ਦਾ ਉਪਰਾਲਾ ਕੀਤਾ ਗਿਆ ਹੈ। ਲੋਕ ਮੰਚ ਰਾਜੇਆਣਾ ਵੱਲੋਂ ਬੀਤੇ ਦਿਨੀ ‘ਖੇਤਾਂ ਦੀ ਬਿਜਲੀ ਤੁਹਾਡੇ ਮੋਬਾਇਲ ’ਚ’ ਸਕੀਮ ਦਾ ਉਦਘਾਟਨ ਪਿੰਡ ਦੀ ਬੋਹਡ਼ ਵਾਲੀ ਧਰਮਸ਼ਾਲਾ ’ਚ ਆਪ ਪਾਰਟੀ ਆਗੂ ਕੈਪਟਨ ਗੁਰਬਿੰਦਰ ਸਿੰਘ ਕੰਗ ਅਤੇ ਪਿੰਡ ਦੇ ਪਤਵੰਡਿਆ ਦੁਆਰਾ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਸਬੰਧੀ ਲੋਕ ਮੰਚ ਰਾਜੇਆਣਾ ਦੇ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦੇ ਪਿੰਡ ’ਚ ਲਾਗੂ ਹੋਣ ਨਾਲ ਹੁਣ ਪਿੰਡ ਦਾ ਹਰੇਕ ਕਿਸਾਨ ਅਪਣੇ ਮੋਬਾਇਲ ਫੋਨ ’ਤੇ ਕਾਲ ਕਰ ਕੇ ਚਾਰ ਸੈਕਿੰਡਾਂ ’ਚ ਹੀ ਦੇਖ ਸਕੇਗਾ ਕਿ ਉਸਦੀ ਲਾਈਨ ’ਤੇ ਬਿਜਲੀ ਫੁੱਲ ਚਲ ਰਹੀ ਹੈ ਜਾਂ ਨਹੀਂ। ਕਿਸਾਨ ਨੂੰ ਖੇਤਾਂ ਦੀ ਬਿਜਲੀ ਦੇਖਣ ਲਈ ਮੋਟਰਾਂ ’ਤੇ ਲਗਦੇ ਵਾਰ-ਵਾਰ ਗੇਡ਼ਿਆਂ ਤੋਂ ਪੂਰੀ ਤਰ੍ਹਾਂ ਰਾਹਤ ਮਿਲੇਗੀ। ਇਸ ਸਕੀਮ ਨੂੰ ਲਾਗੂ ਕਰਨ ਲਈ ਪੂਰਾ ਖਰਚ ਅਮਰਜੀਤ ਸਿੰਘ ਕੰਡਕਟਰ ਅੱਡੇ ਵਾਲੇ ਦੇ ਪਰਿਵਾਰ ਵੱਲੋਂ ਕੀਤਾ ਗਿਆ। ਇਸ ਮੌਕੇ ਗਗਨ, ਜਸਵੀਰ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਥਰਾਜ, ਸਤਨਾਮ ਸਿੰਘ ਸਿੱਧੂ, ਦੀਪਕ ਸਮਾਲਸਰ, ਰਾਮਪਾਲ ਸਿੰਘ ਆਦਿ ਹਾਜ਼ਰ ਸਨ।

Related News