ਸਟੂਡੈਂਟ ਕੌਂਸਲ ਦਾ ਸਹੁੰ ਚੁੱਕ ਸਮਾਗਮ ਹੋਇਆ

04/22/2019 4:13:54 AM

ਮੋਗਾ (ਗੋਪੀ ਰਾਊਕੇ)-ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਸਟੂਡੈਂਟ ਕੌਂਸਲ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਕੂਲ ਦੀ ਸਟੂਡੈਂਟ ਕੌਂਸਲ ਨੇ ਸਹੁੰ ਚੁੱਕੀ। ਇਸ ਮੌਕੇ ਮੁੱਖ ਮਹਿਮਾਨ ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਡਾਇਰੈਕਟਰ ਮੈਡਮ ਸੁਨੀਤਾ ਗਰਗ ਨੇ ਮਾਰਚ ਪਾਸਟ ਦੀ ਸਲਾਮੀ ਲਈ। ਹੈੱਡ ਬੁਆਏ ਰਾਮੇਸ਼ਵਰ ਸਿੰਘ ਅਤੇ ਹੈੱਡ ਗਰਲ ਮਨਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਦਾ ਸਹੁੰ ਚੁੱਕ ਸਮਾਰੋਹ ਸੈਨਾ ਅੰਦਾਜ਼ ’ਚ ਹੋਇਆ। ਵਾਈਸ ਹੈੱਡ ਗਰਲ ਸਨ੍ਹਾ ਤੇ ਵਾਈਸ ਹੈੱਡ ਲਡ਼ਕੇ ਕੌਸ਼ਲ ਮਹਾਜਨ ਨੇ ਸਹੁੰ ਚੁੱਕੀ। ਸਟੂਡੈਂਟ ਕੌਂਸਲ ਦੇ ਮੈਂਬਰਾਂ ’ਚ ਗਾਂਧੀ ਹਾਊਸ ਦਾ ਕੈਪਟਨ ਹਰਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ, ਜਦਕਿ ਵਾਈਸ ਹਾਊਸ ਕੈਪਟਨ ਜੈਸਿਕਾ ਹੋਵੇਗੀ, ਜਵਾਹਰ ਹਾਊਸ ਲਈ ਹਾਊਸ ਕੈਪਟਨ ਆਦਿਤਯ ਸਿੰਘ ਅਤੇ ਵਾਈਸ ਹਾਊਸ ਕੈਪਟਨ ਗੁਰਲੀਨ ਕੌਰ ਬਣੀ। ਸੁਭਾਸ਼ ਹਾਊਸ ਲਈ ਹਾਊਸ ਕੈਪਟਨ ਹਰਮੰਦਰ ਸਿੰਘ ਅਤੇ ਵਾਈਸ ਹਾਊਸ ਕੈਪਟਨ ਤਸਵੀਰ ਨੂੰ ਬਣਾਇਆ ਗਿਆ। ਟੈਗੋਰ ਹਾਊਸ ਦੇ ਹਾਊਸ ਕੈਪਟਨ ਅਰਸ਼ਦੀਪ ਸਿੰਘ ਅਤੇ ਵਾਈਟ ਹਾਊਸ ਕੈਪਟਨ ਕੁਲਵੀਰ ਕੌਰ ਨੂੰ ਬਣਾਇਆ ਗਿਆ ਹੈ। ਇਸ ਦੇ ਇਲਾਵਾ ਸਪੋਰਟਸ ਕੈਪਟਨ ਸੋਹਣ ਹੋਣਗੇ, ਜਦਕਿ ਸਪੋਰਟਸ ਕੈਪਟਨ ਗਰਲਜ਼ ਅਮਰਵੀਰ ਕੌਰ ਹੋਵੇਗੀ। ਵਾਈਸ ਸਪੋਰਟਸ ਕੈਪਟਨ ਲਡ਼ਕੇ ਵਿਚ ਸਾਹਿਲ ਨੇਗੀ ਅਤੇ ਵਾਈਸ ਹਾਊਸ ਕੈਪਟਨ ਸਪੋਰਟਸ ਕੈਪਟਨ ਲਡ਼ਕੀਆਂ ਵਿਚ ਹਰਮਨਪ੍ਰੀਤ ਕੌਰ ਹੋਵੇਗੀ। ਈਕੋ ਕਲੱਬ ਦੇ ਪਰਫੈਕਟ ਬਖਸ਼ੀਸ਼ ਸਿੰਘ ਅਤੇ ਸਨੇਹਾ ਕਪੂਰ ਹੋਵੇਗੀ। ਲਿਟਰੇਸੀ ਕਲੱਬ ਵਿਚ ਅਨਮੋਲ ਸਿੰਘ ਅਤੇ ਮੁਸਕਾਨ, ਕਲਚਰ ਕਲੱਬ ’ਚ ਅਭੇ ਅਤੇ ਤੁਲਸੀ, ਮੈਥ ਕਲੱਬ ਵਿਚ ਅੰਕਿਤ ਗੋਇਲ ਅਤੇ ਤਿਰਸ਼ਾ ਅਰੋਡ਼ਾ, ਸਾਇੰਸ ਕਲੱਬ ’ਚ ਨਿਤੇਸ਼ ਗਾਂਧੀ, ਨਵਦੀਪ ਕੌਰ, ਯੋਗਾ ਕਲੱਬ ਵਿਚ ਸੁਖਪ੍ਰੀਤ ਸਿੰîਘ ਤੇ ਮੁਸਕਾਨ, ਸੋਸ਼ਲ ਸਾਇੰਸ ਕਲੱਬ ’ਚ ਪ੍ਰਿਆਂਸ਼ੂ ਕਾਲਡ਼ਾ ਅਤੇ ਰਮਨਦੀਪ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਬੱਚਿਆਂ ਦੀ ਅਗਵਾਈ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਨੂੰ ਵਧਾਉਣਾ ਇਹੀ ਸਟੂਡੈਂਟ ਕੌਂਸਲ ਦੇ ਗਠਨ ਦਾ ਮੰਤਵ ਹੈ। ਇਸ ਮੌਕੇ ਪ੍ਰਿੰਸੀਪਲ ਹੇਮਪ੍ਰਭਾ ਸੂਦ, ਡੀਨ ਮਲਕੀਤ ਸਿੰਘ ਨੇ ਇਸ ਸਫਲ ਆਯੋਜਨ ਲਈ ਸਾਰਿਆਂ ਦਾ ਧੰਨਵਾਦ ਕੀਤਾ।