ਐੱਮ.ਕਾਮ.’ਚੋਂ ਰਜਿੰਦਰ ਕੌਰ 74.38 ਫੀਸਦੀ ਅੰਕਾਂ ਨਾਲ ਅੱਵਲ

Wednesday, Apr 17, 2019 - 04:10 AM (IST)

ਐੱਮ.ਕਾਮ.’ਚੋਂ ਰਜਿੰਦਰ ਕੌਰ 74.38 ਫੀਸਦੀ ਅੰਕਾਂ ਨਾਲ ਅੱਵਲ
ਮੋਗਾ (ਸੁਰਿੰਦਰ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ। ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵੱਲੋਂ ਐਲਾਨੇ ਗਏ ਨਤੀਜੇ ਅਨੁਸਾਰ ਐੱਮ.ਕਾਮ ਤੀਜੇ ਸਮੈਸਟਰ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ’ਚ ਪ੍ਰੀਖਿਆ ਪਾਸ ਕੀਤੀ। ਨਤੀਜੇ ਅਨੁਸਾਰ ਰਜਿੰਦਰ ਕੌਰ ਨੇ 74.38 ਫੀਸਦੀ ਅੰਕ, ਮਨਪ੍ਰੀਤ ਕੌਰ ਨੇ 73.38 ਫੀਸਦੀ ਤੇ ਪ੍ਰਵੀਨ ਨੇ 72.80 ਫੀਸਦੀ ਅੰਕ ਹਾਸਲ ਕਰ ਕੇ ਕਾਲਜ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ.ਕਾਮ ਪਹਿਲਾ ਸਮੈਸਟਰ ’ਚੋਂ ਕਿਰਨਪ੍ਰੀਤ ਕੌਰ ਨੇ 73.14 ਫੀਸਦੀ, ਰਾਜਦੀਪ ਕੌਰ ਨੇ 69.14 ਫੀਸਦੀ ਅਤੇ ਅਨੁਪ੍ਰੀਤ ਜੌਡ਼ਾ ਨੇ 66.28 ਫੀਸਦੀ ਅੰਕ ਹਾਸਲ ਕਰ ਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਵਾਈਸ ਚੇਅਰਮੈਨ ਮੱਖਣ ਸਿੰਘ, ਪ੍ਰਿੰਸੀਪਲ ਡਾ.ਸੁਖਵਿੰਦਰ ਕੌਰ ਤੇ ਵਾਈਸ ਪ੍ਰਿੰਸੀਪਲ ਗੁਰਜੀਤ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਅਧਿਆਪਕ ਸਾਹਿਬਾਨ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

Related News