ਸ਼ਿਵ ਸੈਨਾ ਦੇ ਆਗੂਆਂ ਨੇ ਅੱਤਵਾਦ ਦਾ ਫੂਕਿਆ ਪੁਤਲਾ

04/07/2019 4:26:05 AM

ਮੋਗਾ (ਗੋਪੀ ਰਾਊਕੇ)-ਅੱਜ ਸ਼ਿਵ ਸੈਨਾ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਵ ਸੈਨਾ ਠਾਕਰੇ ਦੇ ਜ਼ਿਲਾ ਵਾਈਸ ਪ੍ਰਧਾਨ ਅਜੇ ਸਾਲਾਰੀਆ ਦੀ ਯਾਦ ’ਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਸ਼ਹੀਦੀ ਪਾਰਕ ਤੋਂ ਚੱਲ ਕੇ ਪ੍ਰਤਾਪ ਚੌਕ ਤੋਂ ਸ਼ਾਮ ਚੌਕ ’ਚ ਜਾ ਕੇ ਅੱਤਵਾਦ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਾਜ਼ਰ ਅਸ਼ਵਨੀ ਚੋਪਡ਼ਾ, ਮੰਗਤ ਰਾਏ, ਮੰਗਾ ਸ਼ਿਵ ਸੈਨਾ, ਸ਼੍ਰੀ ਰਾਮ ਬਚਨ, ਪੰਕਜ ਚੋਪਡ਼ਾ, ਸੋਢੀ, ਅਸ਼ੋਕ, ਰੋਹਿਤ ਸੂਦ, ਵਰਿੰਦਰ ਸੂਦ, ਰਮਨ ਅਤੇ ਵਿਜੇ ਮਿਸ਼ਰਾ ਆਦਿ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਰੋਸ ਪ੍ਰਗਟ ਕਰਦਿਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ’ਚ ਹਿੰਦੂਆਂ ਦੀ ਹੱਤਿਆ ਹੋ ਰਹੀ ਹੈ ਅਤੇ ਜੋ ਵੀ ਵਾਰਦਾਤ ਹੋ ਰਹੀ ਹੈ ਉਸ ’ਤੇ ਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਸ਼ਿਵ ਸੈਨਾ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਿੰਦੂ ਨੇਤਾਵਾਂ ਦੀ ਜਾਨ ਅਤੇ ਮਾਲ ਦੀ ਰਾਖੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਬੀਤੇ ਦਿਨ ਗੁਰਦਾਸਪੁਰ ’ਚ ਸ਼ਿਵ ਸੈਨਾ ਠਾਕਰੇ ਦੇ ਜ਼ਿਲਾ ਵਾਈਸ ਪ੍ਰਧਾਨ ਅਜੇ ਸਾਲਾਰੀਆ ਨੂੰ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਜਿਸ ਕਾਰਨ ਅੱਤਵਾਦ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਅਸ਼ਵਨੀ ਚੋਪਡ਼ਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਹਿੰਦੂਆਂ ਦੀ ਸੁਰੱਖਿਆ ਨੂੰ ਅਣਦੇਖਾ ਕਰ ਰਹੀ ਹੈ ਅਤੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਪੰਜਾਬ ਸਰਕਾਰ ਦੇ ਨਾਲ-ਨਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਵੱਡੀ ਗਿਣਤੀ ’ਚ ਸ਼ਿਵ ਸੈਨਾ ਆਗੂ ਤੇ ਵਰਕਰ ਹਾਜ਼ਰ ਸਨ।

Related News