ਡੈਫੋਡਿਲਜ਼ ਦੀ ਵਿਦਿਆਰਥਣ ਨੇ ਹਾਸਲ ਕੀਤੇ 7 ਬੈਂਡ

03/31/2019 4:22:52 AM

ਮੋਗਾ (ਗੋਪੀ ਰਾਊਕੇ, ਬੀ. ਐੱਨ. 614/3)-ਮੋਗਾ ਸ਼ਹਿਰ ਦੀ ਪ੍ਰਸਿੱਧ ਸੰਸਥਾ ਡੈਫੋਡਿਲਜ਼ ਸਟੱਡੀ ਐਬਰੌਡ, ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤੇ ਆਈਲੈਟਸ ਤੇ ਵੀਜ਼ਾ ਦੇ ਖੇਤਰ ’ਚ ਮੱਲਾਂ ਮਾਰ ਰਹੀ ਹੈ, ਦੇ ਇਕ ਸਟੁੂਡੈਂਟ ਅਰਸ਼ਦੀਪ ਕੌਰ ਪੁੱਤਰੀ ਹਰਦੀਪ ਸਿੰਘ ਵਾਸੀ ਤਲਵੰਡੀ ਭਾਈ ਨੇ ਓਵਰਆਲ 7 ਤੇ ਲਿ਼ਸਨਿੰਗ ’ਚੋਂ 8, ਰੀਡਿੰਗ ਤੇ ਸਪੀਕਿੰਗ ’ਚੋਂ 7 ਅਤੇ ਰਾਈਟਿੰਗ ’ਚੋਂ 6.5 ਬੈਂਡ ਪ੍ਰਾਪਤ ਕਰ ਕੇ ਆਪਣੇ ਪਰਿਵਾਰ ਅਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਡੈਫੋਡਿਲਜ਼ ਮੋਗਾ ਦੇ ਮੁਖੀ ਮਨਦੀਪ ਸਿੰਘ ਖੋਸਾ ਨੇ ਦੱਸਿਆ ਕਿ ਆਈਲੈਟਸ ਦੇ ਖੇਤਰ ’ਚ ਬੱਚਿਆਂ ਦੀਆਂ ਆਸਾਂ ’ਤੇ ਖਰਾ ਉਤਰਨ ਦਾ ਰਾਜ ਸੰਸਥਾ ਦਾ ਮਿਹਨਤੀ ਸਟਾਫ ਅਤੇ ਵਰਤਿਆ ਜਾਣ ਵਾਲਾ ਉੱਚ ਕੁਆਲਿਟੀ ਵਾਲਾ ਮਟੀਰੀਅਲ ਹੈ। ਇਹ ਮਟੀਰੀਅਲ ਮੈਡਮ ਸੁਮਿਤ ਕੌਰ, ਜੋ ਕਿ 9 ਬੈਂਡ ਰੀਡਿੰਗ ਤੇ ਸਪੀਕਿੰਗ ਅਤੇ ਓਵਰਆਲ 8.5 ਬੈਂਡ ਪ੍ਰਾਪਤ ਕਰ ਚੁੱਕੇ ਹਨ, ਵੱਲੋਂ ਦਿੱਤਾ ਜਾਂਦਾ ਹੈ।

Related News