ਚੇਅਰਮੈਨ ਜੋਗਿੰਦਰ ਸਿੰਘ ਸੰਧੂ ਅਤੇ ਬਲਵਿੰਦਰ ਸਿੰਘ ਸੰਧੂ ਨੂੰ ਸਦਮਾ, ਭਰਾ ਦਾ ਦਿਹਾਂਤ

Sunday, Mar 24, 2019 - 03:52 AM (IST)

ਚੇਅਰਮੈਨ ਜੋਗਿੰਦਰ ਸਿੰਘ ਸੰਧੂ ਅਤੇ ਬਲਵਿੰਦਰ ਸਿੰਘ ਸੰਧੂ ਨੂੰ ਸਦਮਾ, ਭਰਾ ਦਾ ਦਿਹਾਂਤ
ਮੋਗਾ (ਗੋਪੀ)-ਸਰਕਲ ਫਤਿਹਗਡ਼੍ਹ ਪੰਜਤੂਰ ਦੇ ਸੀਨੀਅਰ ਅਕਾਲੀ ਆਗੂ ਜੋਗਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਫਤਿਹਗਡ਼੍ਹ ਪੰਜਤੂਰ ਅਤੇ ਦਿੱਲੀ ਕਾਨਵੈਂਟ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਭਰਾ ਜਰਨੈਲ ਸਿੰਘ ਸੰਧੂ ਅਚਾਨਕ ਸਦੀਵੀ ਵਿਛੋਡ਼ਾ ਦੇ ਗਏ, ਉਹ ਪਿਛਲੇ ਕੁਝ ਦਿਨਾ ਤੋਂ ਬੀਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੁੰਡੀਜਮਾਲ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਥੇ ਸੈਂਕਡ਼ੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਦੁੱਖ ਦੀ ਘਡ਼ੀ ’ਚ ਸਵਰਗਵਾਸੀ ਜਰਨੈਲ ਸਿੰਘ ਦੇ ਭਰਾ ਜੋਗਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਸਪੁੱਤਰ ਗੁਰਜੀਤ ਸਿੰਘ ਸੰਧੂ, ਭਤੀਜੇ ਗੁਰਾਜਨ ਸੰਧੂ ਅਤੇ ਗੁਰਇਕਬਾਲ ਸਿੰਘ ਸੰਧੂ ਨਾਲ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਬਰਜਿੰਦਰ ਸਿੰਘ ਮੱਖਣ ਬਰਾਡ਼ ਸਾਬਕਾ ਚੇਅਰਮੈਨ, ਬਲਜੀਤ ਸਿੰਘ ਹੇਰ ਲਲਿਹਾਂਦੀ, ਗੁਰਚਰਨ ਸਿੰਘ ਲਲਿਹਾਂਦੀ, ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਅਸ਼ਵਨੀ ਕੁਮਾਰ ਪਿੰਟੂ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ, ਗੁਰਨਾਮ ਸਿੰਘ ਵਿਰਕ ਲਲਿਹਾਂਦੀ, ਗੁਰਮੀਤ ਸਿੰਘ ਬੂਹ ਐੱਸ. ਜੀ. ਪੀ. ਸੀ., ਸਰਪੰਚ ਸਰਬਜੀਤ ਸਿੰਘ ਬੂਹ, ਮਹਿੰਦਰ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਢੋਲਣੀਆ, ਦਿਲਬਾਗ ਸਿੰਘ ਹੈਪੀ ਭੁੱਲਰ, ਸੁਰਜੀਤ ਸਿੰਘ ਅਲਾਬਾਦ, ਮਨਜੀਤ ਸਿੰਘ ਤੂਰ ਅਲਾਬਾਦ,ਸੁਰਜੀਤ ਸਿੰਘ ਬੁਰਜ, ਗੁਰਜੰਟ ਸਿੰਘ ਪੀ. ਏ., ਗੁਰਜੀਤ ਸਿੰਘ ਖੰਬੇ, ਬਾਬਾ ਹਜ਼ੂਰ ਸਿੰਘ, ਬਾਬਾ ਖਜ਼ਾਨ ਸਿੰਘ, ਵਿਨੋਦ ਬਾਂਸਲ, ਸਤੀਸ਼ ਬਾਂਸਲ, ਦਿਲਭਾਗ ਸਿੰਘ ਢੋਲਣੀਆ, ਅਮਨਦੀਪ ਸਿੰਘ ਗਿੱਲ ਪ੍ਰਧਾਨ, ਜਤਿੰਦਰ ਟੱਕਰ, ਨਰੇਸ਼ ਕੁਮਾਰ ਬਬਲਾ, ਸਵਰਨ ਸਿੰਘ ਗਿੱਲ, ਲਲਿਤ ਗਰੋਵਰ ਬੋਬੀ, ਗੋਬਿੰਦ ਨਾਰਾਇਣ, ਜਤਿੰਦਰਪਾਲ ਰਿੰਪਾ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਤਰਸੇਮ ਸਿੰਘ ਭੈਲ, ਜਗੀਰ ਸਿੰਘ ਭਾਊ, ਗੁਰਦੇਵ ਸਿੰਘ ਭੋਲਾ ਸਾਬਕਾ ਸਰਪੰਚ, ਦਿਲਪ੍ਰੀਤ ਅਰੋਡ਼ਾ, ਸੁਰਜੀਤ ਸਿੰਘ ਭੋਲਾ ਢੋਲਣੀਆ, ਪ੍ਰਿੰਸੀਪਲ ਨਮਰਤਾ ਭੱਲਾ, ਪ੍ਰਗਟ ਸਿੰਘ ਭੁੱਲਰ ਮੇਲਕ, ਬਚਿੱਤਰ ਸਿੰਘ ਮੰਦਰ, ਬਲਦੇਵ ਸਿੰਘ ਕਾਲਾ ਮੋਜੇਵਾਲਾ, ਬਲਦੇਵ ਸਿੰਘ ਬਹਾਦਰ ਵਾਲਾ, ਮੇਜਰ ਸਿੰਘ ਸਾਬਕਾ ਸਰਪੰਚ ਸ਼ਾਹਵਾਲਾ, ਬਲਕਾਰ ਸਿੰਘ ਸੈਦੇਸ਼ਾਹ, ਬੋਹਡ਼ ਸਿੰਘ ਸੈਦੈਸ਼ਾਹ, ਸੁਖਜਿੰਦਰ ਸਿੰਘ ਭੈਣੀ ਆਦਿ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Related News