ਐਕੋਨ ਅਕੈਡਮੀ ਦੇ ਪੰਜਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸਕਾਲਰਸ਼ਿਪ : ਸੰਜੇ ਅਰੋਡ਼ਾ
Sunday, Mar 24, 2019 - 03:52 AM (IST)

ਮੋਗਾ (ਗੋਪੀ ਰਾਊਕੇ, ਬੀ. ਐੱਨ. 493/3)-ਮੋਗਾ ਸ਼ਹਿਰ ਦੀ ਇੱਕੋ ਇਕ ਅਜਿਹੀ ਸੰਸਥਾ ਜੋ ਹਮੇਸ਼ਾ ਸਿਰਫ ਅਪਣੇ ਨਤੀਜਿਆਂ ਕਾਰਨ ਜਾਣੀ ਜਾਂਦੀ ਹੈ, ਵਲੋਂ ਪੰਜਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਅਰੋਡ਼ਾ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਬੱਚਿਆਂ ਦੇ ਸਕੂਲ ਦੇ ਨਤੀਜਿਆਂ ’ਤੇ ਆਧਾਰਿਤ ਰਹੇਗੀ, ਜਿਸ ’ਚ ਉਨ੍ਹਾਂ ਨੂੰ 40 ਪ੍ਰਤੀਸ਼ਤ ਤੋਂ ਲੈ ਕੇ 80 ਪ੍ਰਤੀਸ਼ਤ ਤਕ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਨਵੇਂ ਸੈਸ਼ਨ ਸਬੰਧੀ ਕਲਾਸਾਂ 2 ਅਪ੍ਰੈਲ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਸਕਾਲਰਸ਼ਿਪ ਦੇ ਇਲਾਵਾ ਜ਼ਰੂਰਤਮੰਦ ਵਿਦਿਆਰਥੀਆਂ ਲਈ ਸੰਸਥਾ ਦਾ ਹਮੇਸ਼ਾ ਵਾਲਾ ਨਿਯਮ ਹੀ ਲਾਗੂ ਰਹੇਗਾ, ਜਿਸ ’ਚ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਹੀ ਫੀਸ ਪ੍ਰਦਾਨ ਕਰ ਸਕੇਗਾ। ਸੰਸਥਾ ’ਚ ਪੰਜਵੀਂ ਤੋਂ ਦਸਵੀਂ ਕਲਾਸ ਤੱਕ ਦੇ ਸਾਰੇ ਵਿਸ਼ੇ, 11ਵੀਂ ਅਤੇ ਬਾਰ੍ਹਵੀਂ ਲਈ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਲਈ ਰੈਗੂਲਰ ਅਤੇ ਵੀਕਐਂਡ ਬੈਚ ਉਪਲਬੱਧ ਹਨ।