ਪੁਲਸ ਨੇ ਵਾਹਨਾਂ ਤੋਂ ਲੁਹਾਏ ਪ੍ਰੈਸ਼ਰ ਹਾਰਨ
Wednesday, Mar 13, 2019 - 04:04 AM (IST)

ਮੋਗਾ (ਆਜ਼ਾਦ)-ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਪੁਲਸ ਪ੍ਰਸ਼ਾਸਨ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਾਂਝੇ ਤੌਰ ’ਤੇ ਵਾਹਨਾਂ ਦਾ ਆਵਾਜ਼ੀ ਪ੍ਰਦੂਸ਼ਣ ਰੋਕਣ ਲਈ ਲੋਹਾਰਾ ਚੌਕ ਅਤੇ ਬੁੱਘੀਪੁਾਰਾ ਵਿਖੇ ਨਾਕੇ ਲਾਏ ਗਏ। ਇਨ੍ਹਾਂ ਨਾਕਿਆਂ ’ਤੇ ਐੱਸ.ਡੀ.ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੁਲਦੀਪ ਸਿੰਘ ਅਤੇ ਟ੍ਰੈਫ਼ਿਕ ਪੁਲਸ ਮੋਗਾ ਦੇ ਸਬ-ਇੰਸਪੈਕਟਰ ਵਕੀਲ ਸਿੰਘ ਵੱਲੋਂ ਬੱਸਾਂ, ਟਰੱਕਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਉਪ ਮੰਡਲ ਅਫ਼ਸਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ 53 ਬੱਸਾਂ ਤੇ ਟਰੱਕਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ’ਚੋਂ 6 ਵਾਹਨਾਂ ’ਤੇ ਲਾਏ ਗਏ ਪ੍ਰੈਸ਼ਰ ਹਾਰਨ ਲੁਹਾਏ ਗਏ ਅਤੇ ਮੌਕੇ ’ਤੇ ਹੀ ਵਾਹਨ ਮਾਲਕਾਂ ਦੇ ਚਲਾਨ ਕੱਟੇ ਗਏ। 6 ਬੁਲੇਟ ਮੋਟਰਸਾਈਕਲਾਂ ਦੇ ਵੀ ਮੌਕੇ ’ਤੇ ਚਲਾਨ ਕੀਤੇ ਗਏ।