ਭਗਵੰਤ ਮਾਨ ਦੀ ਧਰਮਕੋਟ ਫੇਰੀ ਸਬੰਧੀ ‘ਆਪ’ ਵੱਲੋਂ ਮੀਟਿੰਗ

Saturday, Mar 09, 2019 - 09:36 AM (IST)

ਭਗਵੰਤ ਮਾਨ ਦੀ ਧਰਮਕੋਟ ਫੇਰੀ  ਸਬੰਧੀ ‘ਆਪ’ ਵੱਲੋਂ ਮੀਟਿੰਗ
ਮੋਗਾ (ਭਿੰਡਰ)-ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਤਿਆਰ ਕਰਨ ਤੇ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਦੀ 11 ਮਾਰਚ ਨੂੰ ਧਰਮਕੋਟ ਫੇਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਸੰਜੀਵ ਕੋਛਡ਼ ਦੀ ਪ੍ਰਧਾਨਗੀ ਹੇਠ ਪਿੰਡ ਦਾਤਾ ਵਿਖੇ ਹੋਈ। ਮੀਟਿੰਗ ਦੌਰਾਨ ਪਾਰਟੀ ਦੇ ਅਹੁਦੇਦਾਰਾਂ ਤੇ ਵਾਲੰਟੀਅਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਦੀ 11 ਮਾਰਚ ਨੂੰ ਹਲਕਾ ਧਰਮਕੋਟ ਦੀ ਫੇਰੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਜਿਸ ’ਚ ਉਹ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਦੇ ਹੱਕ ਵਿਚ ਪਿੰਡ ਦਾਤਾ ਤੇ ਵਰ੍ਹੇ ਵਿਖੇ ਪ੍ਰਚਾਰ ਕਰਨਗੇ । ਹਲਕਾ ਇੰਚਾਰਜ ਸੰਜੀਵ ਕੋਛਡ਼ ਵੱਲੋਂ ਵਾਲੰਟੀਅਰਾਂ ਦੀਆਂ ਡਿਉੂਟੀਆਂ ਲਾਈਆਂ ਗਈਆਂ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਦੁਬਾਰਾ ਫਿਰ ਸੰਸਦ ਮੈਂਬਰ ਸਾਧੂ ਸਿੰਘ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਣ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਵਾਲੰਟੀਅਰ ਹਾਜ਼ਰ ਸਨ।

Related News