ਬਲੂ ਬਰਡ ਵਲੋਂ ਫ੍ਰੀ ਮੌਕ ਟੈਸਟ ਅਤੇ ਰਾਈਟਿੰਗ ਸੈਸ਼ਨ ਕਰਵਾਏ

03/07/2019 9:28:34 AM

ਮੋਗਾ (ਗੋਪੀ ਰਾਊਕੇ, ਬੀ. ਐੱਨ. 182/3)-ਬਲੂ ਬਰਡ ਆਈਲੈਟਸ ਅਤੇ ਇਮੀਗਰੇਸ਼ਨ ਸੰਸਥਾ ਜੋ ਕਿ ਮੋਗਾ ’ਚ ਸਥਿਤ ਹੈ, ਦੇ ਡਾਇਰੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ 2 ਮਾਰਚ ਨੂੰ ਫ੍ਰੀ ਮੌਕ ਟੈਸਟ ਅਤੇ ਰਾਈਟਿੰਗ ਸੈਸ਼ਨ ਦਾ ਆਯੋਜਨ ਕੀਤਾ ਸੀ, ਜਿਸ ’ਚ ਵੱਡੀ ਗਿਣਤੀ ’ਚ ਖੇਤਰ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਅੰਗਰੇਜ਼ੀ ਦਾ ਲੈਵਲ ਟੈਸਟ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਰਾਈਟਿੰਗ ਅਤੇ ਟ੍ਰੇਨਿੰਗ ਸੈਸ਼ਨ ਦੇ ’ਚ ਆਈਲੈਟਸ ਬੈਂਡ ਹਾਸਲ ਕਰਨ ਦੇ ਨਵੇਂ ਨਵੇਂ ਤਰੀਕਿਆਂ ਨਾਲ ਜਾਗਰੂਕ ਕਰਵਾਇਆ ਗਿਆ। ਇਸ ਸੰਸਥਾ ’ਚ ਇਸ ਤਰ੍ਹਾਂ ਦੇ ਫ੍ਰੀ ਮੌਕ ਟੈਸਟ ਅਤੇ ਟ੍ਰੇਨਿੰਗ ਸੈਸ਼ਨ ਦੁਬਾਰਾ ਰੱਖੇ ਜਾਣਗੇ। ਇਸ ਸੈਸ਼ਨ ਦੀ ਜਾਣਕਾਰੀ ਸੰਸਥਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਤੋਂ ਮਿਲ ਸਕਦੀ ਹੈ।