ਵਿਧਾਇਕ ਬਰਾਡ਼ ਵਲੋਂ ਪੰਚਾਇਤਾਂ ਨੂੰ 76 ਲੱਖ 80 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ

Saturday, Mar 02, 2019 - 03:56 AM (IST)

ਵਿਧਾਇਕ ਬਰਾਡ਼ ਵਲੋਂ ਪੰਚਾਇਤਾਂ ਨੂੰ 76 ਲੱਖ 80 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ
ਮੋਗਾ (ਰਾਜਵੀਰ)-ਹਲਕਾ ਬਾਘਾਪੁਰਾਣਾ ਦੇ ਪਿੰਡਾਂ ਦੇ ਵਿਕਾਸ ਵਾਸਤੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਾਸਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾਡ਼ ਦੇ ਸਪੁੱਤਰ ਕੰਵਲਜੀਤ ਸਿੰਘ ਬਰਾਡ਼ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੀਤਾ, ਜੋ ਕਿ ਨੱਥੂਵਾਲਾ ਗਰਬੀ ਦੇ ਇਲਾਕੇ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਵਿਕਾਸ ਕਾਰਜ਼ਾ ਵਾਸਤੇ ਚੈੱਕ ਵੰਡ ਰਹੇ ਸਨ। ਪਿੰਡ ਮਾਹਲਾ ਕਲਾਂ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਦਰਸ਼ਨ ਸਿੰਘ ਬਰਾਡ਼ ਦੇ ਅਖਤਿਆਰੀ ਕੋਟੇ ’ਚੋਂ ਆਈ ਹੋਈ ਗ੍ਰਾਂਟ ’ਚੋਂ ਹਰੀਏਵਾਲਾ ਪਿੰਡ ਨੂੰ 8 ਲੱਖ 85 ਹਜ਼ਾਰ, ਭਲੂਰ 14 ਲੱਖ 65 ਹਜ਼ਾਰ, ਨੱਥੂਵਾਲਾ ਗਰਬੀ 18 ਲੱਖ 75 ਹਜ਼ਾਰ, ਨੱਥੂਵਾਲਾ ਨਵਾ 9 ਲੱਖ 65 ਹਜ਼ਾਰ, ਨਾਥੇਵਾਲਾ 10 ਲੱਖ, ਮਾਹਲਾ ਕਲਾਂ 12 ਲੱਖ 25 ਹਜ਼ਾਰ, ਮਾਹਲਾ ਖੁਰਦ 11 ਲੱਖ 65 ਹਜ਼ਾਰ ਦੇ ਚੈੱਕ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਤਕਸੀਮ ਕੀਤੇ ਗਏ। ਕੰਵਲਜੀਤ ਸਿੰਘ ਬਰਾਡ਼ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਹਲਕੇ ਦੇ ਵਿਕਾਸ ਵਾਸਤੇ ਵੱਚਨਬੱਧ ਹੈ ਅਤੇ ਪੰਚਾਇਤਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਇਕਬਾਲ ਸਿੰਘ ਮਾਹਲਾ ਨੇ ਵਿਧਾਇਕ ਦਰਸ਼ਨ ਸਿੰਘ ਬਰਾਡ਼ ਅਤੇ ਕੰਵਲਜੀਤ ਸਿੰਘ ਬਰਾਡ਼ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਨਗਿੰਦਰ ਸਿੰਘ ਮਾਹਲਾ, ਪ੍ਰਿੰਸੀਪਲ ਸਤੀਸ਼ ਕੁਮਾਰ ਮਾਹਲਾ, ਸਰਪੰਚ ਜੱਜ ਸਿੰਘ ਹਰੀਏਵਾਲਾ, ਸਰਪੰਚ ਗੁਰਮੇਲ ਸਿੰਘ ਨੱਥੂਵਾਲਾ, ਸਰਪੰਚ ਜਸਵੀਰ ਸਿੰਘ ਸੀਰਾ, ਲਵਪ੍ਰੀਤ ਸਿੰਘ ਨਾਥੇਵਾਲਾ, ਗੁਰਮੇਲ ਸਿੰਘ ਮਾਹਲਾ ਖੁਰਦ ਆਦਿ ਹਾਜ਼ਰ ਸਨ।

Related News