ਐੱਨ. ਸੀ. ਸੀ. ਕੈਡਿਟਸ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

02/24/2019 3:10:53 AM

ਮੋਗਾ (ਜ.ਬ.)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਦੇ ਐੱਨ. ਸੀ. ਸੀ. ਕੈਡਿਟਸ ਨੇ ਪਿੰਡ ਮਹਿਰੋਂ ਦੇ ਪੰਜ ਫੋਜੀ ਸਿੰਘ ਜੋ ਦੇਸ਼ ਦੀ ਖਾਤਰ ਵੱਖ-ਵੱਖ ਸਮਿਆਂ ’ਚ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ, ਉਨ੍ਹਾਂ ਨੂੰ ਕੈਡਿਟਸ ਵਲੋਂ ਸ਼ਰਧਾਂਜਲੀ ਅਰਪਿਤ ਕਰ ਕੇ ਸਲਾਮੀ ਦਿੱਤੀ ਗਈ। ਹੇਮਕੁੰਟ ਸਕੂਲ ਦੇ ਕੈਡਿਟਸ ਨੇ 5 ਪੰਜਾਬ ਗਰਲਜ਼ ਬੀ. ਐੱਨ. ਐੱਨ. ਸੀ. ਸੀ. ਮੋਗਾ ਦੇ ਕਰਨਲ ਐੱਮ. ਐੱਸ. ਚਾਹਲ ਦੀ ਯੋਗ ਅਗਵਾਈ ਹੇਠ ਸ਼ਹੀਦਾਂ ਨੂੰ ਗਾਰਡ ਆਫ ਆਨਰ ਪਵਨਦੀਪ ਕੌਰ ਅਤੇ ਬਾਕੀ ਕੈਡਿਟਸ ਦੁਆਰਾ ਹਥਿਆਰਬੰਦ ਸਲਾਮੀ ਦਿੱਤੀ ਗਈ।ਇਸ ਮੌਕੇ ਲੈਫਟੀਨੈਂਟ ਗੁਰਮੀਤ ਸਿੰਘ, ਹੌਲਦਾਰ ਨਰਿੰਦਰ ਕੁਮਾਰ, ਸੰਜੀਵ ਕੁਮਾਰ, ਏ. ਐੱਨ. ਓ. ਸਿਮਰਨਜੀਤ ਕੌਰ, ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ. ਡੀ. ਮੈਡਮ ਰਣਜੀਤ ਕੌਰ ਸੰਧੂ ਆਦਿ ਹਾਜ਼ਰ ਸਨ।

Related News