ਡਲਹੌਜ਼ੀ ਹਿਲ ਸਕੂਲ ਨੇ ਪੁਲਵਾਮਾ ਘਟਨਾ ''''ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਲਈ ਸਕਾਲਰਸ਼ਿਪ ਦੇਣ ਦਾ ਕੀਤਾ ਐਲਾਨ
Wednesday, Feb 20, 2019 - 03:32 AM (IST)

ਮੋਗਾ (ਬੀ. ਐੱਨ.)-ਡਲਹੌਜ਼ੀ ਹਿਲਟਾਪ ਸਕੂਲ ਡਲਹੌਜ਼ੀ ਨੇ ਪੁਲਵਾਮਾ ਅੱਤਵਾਦੀ ਘਟਨਾ ''ਚ ਸ਼ਹੀਦ ਹੋਏ ਜਵਾਨਾਂ ਦੇ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਲਈ ਪੂਰਨ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ ਤੇ ਇਸ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਆਪਣੇ ਦੁਆਰ ਖੋਲ੍ਹ ਦਿੱਤੇ ਹਨ। ਡਲਹੌਜ਼ੀ ਹਿਲਟਾਪ ਸਕੂਲ ਦੇ ਸੰਚਾਲਕ ਸ਼੍ਰੀਮਤੀ ਪੂਨਮ ਧਵਨ ਪ੍ਰੈਜ਼ੀਡੈਂਟ ਤੇ ਚੇਅਰਮੈਨ ਡਾ. ਸੁਧੀਰ ਧਵਨ ਜੋ ਕਿ ਐੱਨ. ਆਰ. ਆਈ. ਅਤੇ ਭਾਰਤ ਪਰਤ ਚੁੱਕੇ ਹਨ, ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅਜਿਹੀਆਂ ਬੁਰੀਆਂ ਤਾਕਤਾਂ ਵਿਰੁੱਧ ਹਰ ਸੰਭਵ ਸੰਘਰਸ਼ ਕਰਨਾ ਪਵੇਗਾ। ਇਕ ਸਭਾ ''ਚ ਪੂਨਮ ਧਵਨ ਨੇ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਲਈ ਸ਼ੋਕ ਪ੍ਰਗਟ ਕੀਤਾ। ਉਨ੍ਹਾਂ ਨੇ ਉਨ੍ਹਾਂ ਜਵਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ, ਜੋ ਦੇਸ਼ ਦੀ ਖਾਤਿਰ ਆਪਣੀ ਜਾਨ ਦੀ ਪ੍ਰਵਾਹ ਨਾ ਕਰ ਕੇ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੀ ਪਾਠਸ਼ਾਲਾ ਡਲਹੌਜ਼ੀ ਹਿਲਟਾਪ ਵਿਚ ਸਿੱਖਿਆ ਦਾ ਪ੍ਰਸਤਾਵ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜੋ ਬੱਚਿਆਂ ਨੂੰ ਆਪਣੇ ਮਕਸਦ ਵੱਲ ਪ੍ਰੇਰਿਤ ਕਰਦੀ ਹੈ।