ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਹੋਣ : ਜਗਜੀਤ ਖਾਈ

Friday, Feb 15, 2019 - 03:12 AM (IST)

ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਹੋਣ : ਜਗਜੀਤ ਖਾਈ
ਮੋਗਾ (ਬਾਵਾ/ਜਗਸੀਰ)-ਨੰਬਰਦਾਰ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਤਹਿਸੀਲ ਪ੍ਰਧਾਨ ਨੰਬਰਦਾਰ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਨੰਬਰਦਾਰ ਹਾਜ਼ਰ ਹੋਏ। ਮੀਟਿੰਗ ਦੌਰਾਨ ਪ੍ਰਧਾਨ ਜਗਜੀਤ ਸਿੰਘ ਖਾਈ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤਾਂ ਜੱਥੇਬੰਦੀ ਮਜਬੂਰਨ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੁਧਿਆਣਾ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਨੂੰ ਜਲਦੀ ਕਟਿਹਰੇ ’ਚ ਖਡ਼ਾਕੇ ਸਖਤ ਸਜ਼ਾਵਾਂ ਦੇਵੇ ਤਾਂ ਕਿ ਮੁਡ਼ ਕੋਈ ਅਜਿਹਾ ਅਪਰਾਧ ਨਾ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਬਲਾਤਕਾਰ ਪੀਡ਼ਤਾਂ ਨੂੰ ਤੁਰੰਤ ਮੁਆਵਜ਼ਾ ਦੇਵੇ। ਯੂਨੀਅਨ ਵਲੋਂ ਪਿਛਲੇ ਦਿਨੀਂ ਤਹਿਸੀਲ ਦੇ ਪਿੰਡ ਧੂਡ਼ਕੋਟ ਦੇ ਬੱਚੇ ਨੂੰ ਕੁੱਤਿਆਂ ਵਲੋਂ ਨੋਚ ਨੋਚ ਕੇ ਮਾਰਨ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੀਤ ਪ੍ਰਧਾਨ ਸਤਨਾਮ ਸਿੰਘ ਹਿੰਮਤਪੁਰਾ, ਜਨਰਲ ਸਕੱਤਰ ਮਨਜੀਤ ਸਿੰਘ ਸੈਦੋਕੇ, ਮਹਿੰਦਰ ਸਿੰਘ ਕਿਸ਼ਨਗਡ਼੍ਹ, ਦਰਸ਼ਨ ਸਿੰਘ ਬਾਰੇਵਾਲਾ, ਸਾਧੂ ਸਿੰਘ ਮਾਣੂੰਕੇ, ਅਵਤਾਰ ਸਿੰਘ ਰਣਸੀਂਹ, ਰਣਜੀਤ ਸਿੰਘ ਨਿਹਾਲ ਸਿੰਘ ਵਾਲਾ, ਜਸਪ੍ਰੀਤ ਸਿੰਘ ਦੀਨਾ ਸਾਹਿਬ, ਬੂਟਾ ਸਿੰਘ ਤਖਤੂਪੁਰਾ, ਹਰਜੀਤ ਸਿੰਘ ਰਾਮਾ, ਗੁਰਦੇਵ ਸਿੰਘ ਦੀਨਾ ਸਾਹਿਬ ਆਦਿ ਹਾਜ਼ਰ ਸਨ।

Related News