ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲੀ
Friday, Feb 15, 2019 - 03:11 AM (IST)

ਮੋਗਾ (ਸਤੀਸ਼)-ਸ਼ਹਿਰ ’ਚ ਅੱਜ ਪਏ ਭਾਰੀ ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ। ਸ਼ਹਿਰ ਦੀ ਹਰ ਗਲੀ ਮੁਹੱਲੇ ਅਤੇ ਬਾਜ਼ਾਰ ਵਿਚ ਪਾਣੀ ਜਮਾਂ ਹੋਇਆ ਸੀ। ਮੋਲਡ਼ੀ ਗੇਟ ’ਚ ਪਾਣੀ ਦੁਕਾਨਾਂ ਮੂਹਰੇ ਖਡ਼ਾ ਸੀ। ਰਿੱਕੀ ਕੈਲਵੀ ਨੇ ਦੱਸਿਆ ਕਿ ਮੀਂਹ ਆਉਂਦੇ ਸਾਰ ਹੀ ਪਾਣੀ ਦੁਕਾਨਾਂ ਮੂਹਰੇ ਜਮ੍ਹਾਂ ਹੋ ਜਾਂਦਾ ਹੈ। ਸਡ਼ਕ ਉੱਚੀ ਹੋਣ ਕਾਰਨ ਅਤੇ ਦੁਕਾਨਾਂ ਅੱਗੇ ਲੱਗੀ ਇੰਟਰਲਾਕ ਨੀਵੀ ਹੋਣ ਕਾਰਨ ਪਾਣੀ ਦਾ ਜਮਾਵਡ਼ਾ ਲੱਗਾ ਰਹਿੰਦਾ ਹੈ। ਉਥੇ ਹੀ ਨਵੇਂ ਬੱਸ ਅੱਡੇ ਤੇ ਫਰਸ਼ ਨੀਵੀ ਹੋਣ ਕਾਰਨ ਪਾਣੀ ਬੱਸ ਅੱਡੇ ਦੇ ਗੇਟ ਤੇ ਛੱਪਡ਼ ਦਾ ਰੂਪ ਧਾਰ ਲੈਂਦਾ ਹੈ ਜਿਸ ਕਾਰਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਨਿਵਾਸੀਆਂ ਦੀ ਨਗਰ ਕੌਂਸਲ ਤੋ ਮੰਗ ਹੈ ਕਿ ਪਾਣੀ ਦੀ ਨਿਕਾਸੀ ਦਾ ਨਗਰ ਕੌਂਸਲ ਪ੍ਰਬੰਧ ਕਰੇ।