ਗੈਂਗਸਟਰ ਤਾਰਾ ਦੁਸਾਂਝ ਦੀ ਅਦਾਲਤ ’ਚ ਹੋਈ ਪੇਸ਼ੀ

Thursday, Feb 07, 2019 - 04:28 AM (IST)

ਗੈਂਗਸਟਰ ਤਾਰਾ ਦੁਸਾਂਝ ਦੀ  ਅਦਾਲਤ ’ਚ ਹੋਈ ਪੇਸ਼ੀ
ਮੋਗਾ (ਆਜ਼ਾਦ)- ਵੱਖ-ਵੱਖ ਮਾਮਲਿਆਂ ਦਾ ਸਾਹਮਣਾ ਕਰ ਰਹੇ ਬਹੁ-ਚਰਚਿਤ ਗੈਂਗਸਟਰ ਤਾਰਾ ਦੁਸਾਂਝ ਦੀ ਇਕ ਕਤਲ ਦੇ ਮਾਮਲੇ ’ਚ ਮੋਗਾ ਦੀ ਮਾਣਯੋਗ ਅਦਾਲਤ ’ਚ ਪੇਸ਼ੀ ਹੋਈ। ਪੁਲਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਹੁਕਮਾਂ ’ਤੇ ਸ਼ਹਿਰ ਦੇ ਮੁੱਖ ਚੌਕ ਬੁੱਘੀਪੁਰਾ ਚੌਕ, ਬਾਘਾਪੁਰਾਣਾ ਬਾਈਪਾਸ, ਫਿਰੋਜ਼ਪੁਰ ਰੋਡ, ਸ੍ਰੀ ਅੰਮ੍ਰਿਤਸਰ ਰੋਡ ਸਮੇਤ ਸ਼ਹਿਰ ’ਚ ਦਾਖਲ ਹੋਣ ਵਾਲੀਆਂ ਚਾਰੇ ਦਿਸ਼ਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਪੁਲਸ ਮੁਲਾਜ਼ਮਾਂ ਨੇ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਡੀ.ਐੱਸ.ਪੀ. ਸੁਬੇਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਸਨ।

Related News