ਗਣਤੰਤਰ ਦਿਵਸ ਸਮਾਗਮ ’ਚ ਹਿੱਸਾ ਲੈਣ ਵਾਲੇ ਬੀ.ਬੀ.ਐੱਸ. ਦੇ ਵਿਦਿਆਰਥੀ ਸਨਮਾਨਤ
Wednesday, Jan 30, 2019 - 09:07 AM (IST)

ਮੋਗਾ (ਗੋਪੀ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁਚੱਜੇ ਪ੍ਰਬੰਧਾਂ ਹੇਠ ਚੱਲ ਰਿਹਾ ਹੈ। ਬੀ.ਬੀ.ਐੱਸ. ਦੀ ਬੈੱਗ ਪਾਈਪਰ ਬੈਂਡ ਦੀ ਟੀਮ ਸਕੂਲ ਵਿਚ ਹੋਣ ਵਾਲੇ ਸਮਾਗਮਾਂ ਦੇ ਨਾਲ-ਨਾਲ ਜ਼ਿਲਾ ਪੱਧਰੀ ਸਮਾਗਮਾਂ ਦੀ ਸ਼ਾਨ ’ਚ ਵੀ ਚਾਰ ਚੰਨ੍ਹ ਲਾ ਦਿੰਦੀ ਹੈ। ਹਾਲ ਹੀ ’ਚ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਗਣਤੰਤਰ ਦਿਵਸ ਦੇ ਸਮਾਗਮ ’ਚ ਪੁਲਸ ਪ੍ਰਸ਼ਾਸਨ ਤੇ ਐੱਨ.ਸੀ.ਸੀ. ਕੈਡਿਟਸ ਦੀ ਪਰੇਡ ਦਾ ਹਿੱਸਾ ਬਣੇ ਬੀ.ਬੀ.ਐੱਸ. ਬੈਂਡ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ, ਜੋ ਕਿ ਪੰਜਾਬ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਲਹਿਰਾਇਆ ਗਿਆ ਸੀ। ਇਸ ਸਮਾਗਮ ਵਿਚ ਭਾਗ ਲੈਣ ਵਾਲੇ ਬੀ.ਬੀ.ਐੱਸ. ਬੈੱਗ ਪਾਈਪਰ ਬੈਂਡ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਹਮੀਲਿਆ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ ਸਿਰ ਬੈਂਡ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।