ਟੈਕਨਾਲੋਜੀ ਦੇ ਬਦਲਦੇ ਦੌਰ ’ਚ ਬੱਚੇ ਕਾਫੀ ਸਮਾਰਟ ਹੋ ਚੁੱਕੇ ਹਨ : ਪ੍ਰਿੰਸੀਪਲ ਭੱਲਾ

Wednesday, Jan 30, 2019 - 09:06 AM (IST)

ਟੈਕਨਾਲੋਜੀ ਦੇ ਬਦਲਦੇ ਦੌਰ ’ਚ ਬੱਚੇ ਕਾਫੀ ਸਮਾਰਟ ਹੋ ਚੁੱਕੇ ਹਨ : ਪ੍ਰਿੰਸੀਪਲ ਭੱਲਾ
ਮੋਗਾ (ਗੋਪੀ )- ਆਧੁਨਿਕ ਸਮੇਂ ’ਚ ਸਿੱਖਿਆ ਦੀ ਜਿਥੇ ਤਕਨੀਕ ਬਦਲ ਗਈ ਹੈ, ਉਥੇ ਹੀ ਇਹ ਤਕਨੀਕ ਆਪਣੇ ਦੌਰ ’ਚ ਮਾਪਿਆਂ ਲਈ ਵੀ ਇਕ ਵੱਡੀ ਚੁਣੌਤੀ ਬਣ ਗਈ ਹੈ। ਬੱਚਿਆਂ ਨੂੰ ਸਕੂਲ ਵਿਚ ਦਾਖਲਾ ਦੁਆਉਣਾ ਮਾਤਾ-ਪਿਤਾ ਲਈ ਇਕ ਵੱਡੀ ਚੁਣੌਤੀ ਬਣ ਗਈ ਹੈ। ਟੈਕਨਾਲੋਜੀ ਦੇ ਬਦਲਦੇ ਦੌਰ ’ਚ ਬੱਚੇ ਅੱਜ ਕਾਫੀ ਸਮਾਰਟ ਹੋ ਚੁੱਕੇ ਹਨ ਤੇ ਸਕੂਲ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਉਹ ਮਾਪੇ ਜਿਸ ਸਕੂਲ ਵਿਚ ਬੱਚਿਆਂ ਨੂੰ ਦਾਖਲਾ ਦੁਆ ਰਹੇ ਹਨ ਕਿ ਉਹ ਸਕੂਲ ਅਨੁਸਾਰ ਆਪਣੇ ਬੱਚੇ ਨੂੰ ਉਸ ਤੋਂ ਜ਼ਿਆਦਾ ਅਪਡੇਟ ਰੱਖ ਪਾਉਣਗੇ। ਇਹ ਵਿਚਾਰ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐੱਲ.ਐੱਫ.) ਦੀ ਪ੍ਰਿੰਸੀਪਲ ਸਮਰਿਤੀ ਭੱਲਾ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਿਸ ਤਕਨੀਕ ਦੇ ਯੁੱਗ ’ਚ ਅਸੀਂ ਜੀਵਨ ਦਾ ਸੁੱਖ ਲੈ ਰਹੇ ਹਾਂ ਅੱਜ ਦੇ ਨਵੇਂ ਬੱਚਿਆਂ ਲਈ ਇਹ ਤਕਨੀਕ ਪੁਰਾਣੀ ਹੋ ਚੁੱਕੀ ਹੈ। ਬੱਚੇ ਜਨਮ ਤੋਂ ਹੀ ਸਮਾਰਟ ਸੋਚ ਲੈ ਕੇ ਦੁਨੀਆ ਵਿਚ ਆ ਰਹੇ ਹਨ। ਪ੍ਰਿੰਸੀਪਲ ਨੇ ਕਿਹਾ ਕਿ ਬੱਚੇ ਜਿੰਨਾ ਟੈਕਨਾਲੋਜੀ ਦੇ ਮਾਮਲੇ ਵਿਚ ਅਪਡੇਟ ਹਨ ਸਕੂਲ ਉਸ ਤੋਂ ਕਿੱਥੇ ਅੱਗੇ ਉਸ ਨੂੰ ਅਪਡੇਟ ਰੱਖਦਾ ਹੈ। ਬੱਚਿਆਂ ਦੀ ਪੂਰੀ ਸਕੂਲਿੰਗ ਆਧੁਨਿਕ ਤਕਨੀਕ ’ਤੇ ਆਧਾਰਿਤ ਹੋ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਟੈਕਨਾਲੋਜੀ ਅੱਜ ਦੇ ਬੱਚਿਆਂ ਲਈ ਸਿਰਫ ਮਨੋਰੰਜਨ ਦਾ ਸਾਧਨ ਬਣ ਗਈ ਹੈ ਤੇ ਮਾਪੇ ਇਸ ਰਵੱਈਏ ਤੋਂ ਦੁਖੀ ਹਨ ਪਰ ਟੀ.ਐੱਲ.ਐੱਫ. ਸਕੂਲ ਨੇ ਉਸ ਟੈਕਨਾਲੋਜੀ ਨੂੰ ਸਹੀ ਰੂਪ ਵਿਚ ਅੱਗੇ ਵਧਾਇਆ ਹੈ, ਜਿਸ ਦੌਰ ਵਿਚ ਦੂਜੇ ਸਕੂਲ ਬਦਲਦੇ ਸਿੱਖਿਆ ਦੇ ਤੌਰ-ਤਰੀਕਿਆਂ ਬਾਰੇ ਕੁੱਝ ਨਵਾਂ ਅਪਣਾਉਣ ਦੀ ਸੋਚ ਪਾਉਂਦੇ ਉਸ ਸਮੇਂ ਤੱਕ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਜਾ ਦੇ ਟੀ.ਐੱਲ.ਐੱਫ ਆਪਮੀ ਰਿਸਰਚ ਪੂਰੀ ਕਰ ਚੁੱਕਾ ਸੀ, ਇਹ ਹੁਣ ਪਤਾ ਲੱਗਾ ਹੈ ਕਿ ਅਸੀਂ ਕਿਸ ਪ੍ਰਕਾਰ ਦੀ ਸਿੱਖਿਆ ਦੀ ਅੱਜ ਲੋਡ਼ ਹੈ। ਕਿਸ ਤਰ੍ਹਾਂ ਦੇ ਬੱਚੇ ਆ ਰਹੇ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਅੱਗੇ ਲੈ ਜਾਇਆ ਜਾਵੇ, ਉਨ੍ਹਾਂ ਦੀ ਸੋਚ ਨੂੰ ਹੋਰ ਜ਼ਿਆਦਾ ਅਪਡੇਟ ਰੱਖਣਾ ਹੈ, ਇਸ ਦਿਸ਼ਾ ਵਿਚ ਅੱਗੇ ਲੈ ਕੇ ਜਾਣ ਲਈ ਸਕੂਲ ਅੱਗੇ ਵੀ ਨਿਰੰਤਰ ਯਤਨ ਕਰਦਾ ਰਹੇਗਾ।

Related News