ਕੈਪਟਨ ਸਰਕਾਰ ਦਾ ਮੁੱਖ ਨਿਸ਼ਾਨਾ ਸੱਤਾ ’ਤੇ ਕਾਬਜ਼ ਹੋਣਾ ਸੀ : ਗੁਲਜ਼ਾਰ ਰਣੀਕੇ
Wednesday, Jan 30, 2019 - 09:06 AM (IST)

ਮੋਗਾ (ਰਾਕੇਸ਼)- ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਲਜ਼ਾਰ ਸਿੰਘ ਰਣੀਕੇ ਨੇ ਜਨਤਾ ਧਰਮਸ਼ਾਲਾ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਨਿਸ਼ਾਨਾ ਸੱਤਾ ’ਤੇ ਕਾਬਜ਼ ਹੋਣਾ ਸੀ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਮੈਨੀਫੈਸਟੋ ’ਚ ਕਈ ਵਾਅਦੇ ਕੀਤੇ, ਜੋ ਅਜੇ ਤੱਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਐੱਸ.ਸੀ. ਬੱਚਿਆਂ ਨੂੰ ਸਕੂਲਾਂ, ਕਾਲਜਾਂ, ਪੋਲੀਟੈਕਨਿਕ ਕਾਲਜਾਂ ’ਚ ਦਾਖਲੇ ਨਹੀਂ ਦਿੱਤੇ ਜਾ ਰਹੇ ਕਿਉਂਕਿ ਪੰਜਾਬ ਸਰਕਾਰ ਨੇ ਕਿਸੇ ਵੀ ਕਾਲਜ ਨੂੰ ਕੇਂਦਰ ਤੋਂ ਫੰਡ ਲੈ ਕੇ ਨਹੀਂ ਦਿੱਤੇ, ਜਿਸ ਕਾਰਨ ਕਾਲਜ ਬੰਦ ਹੋਣ ਦੇ ਕੰਡੇ ਆ ਗਏ ਹਨ। ਇਸ ਮੌਕੇ ਹਲਕਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ, ਬਲਤੇਜ ਸਿੰਘ ਲੰਗੇਆਣਾ, ਪਵਨ ਢੰਡ, ਹਰਮੇਸ਼ ਸਿੰਘ ਸਮਾਲਸਰ, ਬਲਵੀਰ ਗੋਗਾ, ਭੁਪਿੰਦਰ ਸਿੰਘ ਸਾਹੋਕੇ ਆਦਿ ਨੇ ਵੀ ਸੰਬੋੋਧਨ ਕੀਤਾ। ਉਨ੍ਹਾਂ ਕਿਹਾ ਕਿ ਪੈਨਸ਼ਨਾਂ , ਆਟਾ-ਦਾਲ ਸਕੀਮ, ਵਜ਼ੀਫੇ, ਸ਼ਗਨ ਸਕੀਮਾਂ, ਮਕਾਨ ਬਣਾਉਣ ਲਈ ਫੰਡ, ਸਕੂਲੀ ਵਿਦਿਆਰਥੀਆਂ ਨੂੰ ਕਿਤਾਬਾਂ-ਕਾਪੀਆਂ ਵਰਦੀਆਂ ਬੂਟ ਦੇਣ ਦੇ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਕਰਨ ਤੋਂ ਕੈਪਟਨ ਸਰਕਾਰ ਮੁੱਕਰ ਚੁੱਕੀ ਹੈ ਅਤੇ ਕਿਸਾਨਾਂ, ਮਜ਼ਦੂਰਾਂ ਨਾਲ ਵੀ ਧੋਖਾ ਕੀਤਾ ਹੈ। ਇਸ ਮੌਕੇ ਬਲਵਿੰਦਰਪਾਲ ਹੈਪੀ, ਕੁਲਦੀਪ ਸਿੰਘ, ਪ੍ਰਗਟ ਸਿੰਘ, ਤਰਸੇਮ ਸਿੰਘ ਪ੍ਰਧਾਨ, ਅਵਤਾਰ ਸਿੰਘ ਨੱਥੋਕੇ, ਗੁਰਚਰਨ ਸਿੰਘ, ਡਾ. ਹਰਵਿੰਦਰ ਸਿੰਘ ਵਿੱਕੀ, ਸੁਖਦੇਵ ਸਿੰਘ ਰੋਡੇ, ਬਲਦੇਵ ਸਿੰਘ, ਗੁਰਚਰਨ ਸਿੰਘ ਮਾਡ਼ੀ ਤੇ ਹੋਰ ਸ਼ਾਮਲ ਸਨ।