ਅਮਰਜੀਤ ਬਿੱਟੂ ਦੇ ਬਲਾਕ ਕਾਂਗਰਸ ਪ੍ਰਧਾਨ ਬਣਨ ਨਾਲ ਵਰਕਰਾਂ ’ਚ ਖੁਸ਼ੀ ਦੀ ਲਹਿਰ
Wednesday, Jan 30, 2019 - 09:06 AM (IST)

ਮੋਗਾ (ਸਤੀਸ਼)-ਧਰਮਕੋਟ ਹਲਕੇ ਦੇ ਟਕਸਾਲੀ ਕਾਂਗਰਸੀ ਆਗੂ ਅਮਰਜੀਤ ਸਿੰਘ ਬਿੱਟੂ ਸਰਪੰਚ ਬੀਜਾਪੁਰ ਨੂੰ ਬਲਾਕ ਕਾਂਗਰਸ ਧਰਮਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਿੱਟੂ ਬੀਜਾਪੁਰ ਪਹਿਲਾਂ ਵੀ ਧਰਮਕੋਟ ਬਲਾਕ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਹ ਯੂਥ ਕਾਂਗਰਸ ਧਰਮਕੋਟ ਦੇ ਪ੍ਰਧਾਨ ਵਜੋਂ ਵੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਉਹ ਪਿੰਡ ਬੀਜਾਪੁਰ ਦੇ ਇਸ ਵਾਰ ਸਰਬਸੰਮਤੀ ਨਾਲ ਸਰਪੰਚ ਬਣੇ ਹਨ। ਉਨ੍ਹਾਂ ਦੇ ਬਲਾਕ ਕਾਂਗਰਸ ਪ੍ਰਧਾਨ ਬਣਨ ’ਤੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ। ਆਪਣੀ ਨਿਯੁਕਤੀ ’ਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਹਲਕੇ ਅੰਦਰ ਹੋਰ ਵੀ ਮਜ਼ਬੂਤੀ ਪ੍ਰਦਾਨ ਕਰਨਗੇ। ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਜਸਮੱਤ ਸਿੰਘ ਮੱਤਾ, ਚਮਕੌਰ ਸਿੰਘ, ਹਰਭਜਨ ਸਿੰਘ ਸਰਪੰਚ ਵਹਿਣੀਵਾਲ, ਮਨਪ੍ਰੀਤ ਸਿੰਘ ਨੀਟਾ ਮੈਂਬਰ ਜ਼ਿਲਾ ਪ੍ਰੀਸ਼ਦ, ਮੋਹਣ ਸਿੰਘ ਸਰਪੰਚ ਭਿੰਡਰ, ਰਾਜਾ ਭਿੰਡਰ ਖੁਰਦ, ਰਾਜਿੰਦਰ ਸਿੰਘ, ਸੋਨੀ ਸਰਪੰਚ ਇੰਦਰਗਡ਼੍ਹ, ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ ਕੋਟ ਈਸੇ ਖਾਂ, ਜਰਨੈਲ ਸਿੰਘ ਖੰਬੇ, ਗੁਰਮੀਤ ਮੁਖੀਜਾ ਕੌਂਸਲਰ, ਸਚਿਨ ਟੰਡਨ, ਪਿੰਦਰ ਚਾਹਲ ਕੌਂਸਲਰ, ਬਲਵਿੰਦਰ ਸਿੰਘ ਸਮਰਾ ਪ੍ਰਧਾਨ ਟਰੱਕ ਯੂਨੀਅਲ, ਅਮਰ ਸਿੰਘ ਖੇਲਾ ਸਰਪੰਚ, ਦਿਲਬਾਗ ਸਿੰਘ ਸਰਪੰਚ, ਬਲਤੇਜ ਸਿੰਘ ਕਡ਼ਿਆਲ, ਰੂਪ ਸਿੰਘ ਸਰਪੰਚ ਕਡ਼ਿਆਲ, ਪਿੱਪਲ ਸਿੰਘ ਸਰਪੰਚ ਨੂਰਪੁਰ, ਰੇਸ਼ਮ ਸਿੰਘ ਸਰਪੰਚ ਅਮੀਵਾਲ, ਰਾਜੂ ਸਰਪੰਚ ਫਿਰੋਜ਼ਵਾਲ, ਦਲਜੀਤ ਸਿੰਘ ਗਿੱਲ ਕਮਾਲਕੇ , ਬਗੀਚਾ ਸਿੰਘ ਸਰਪੰਚ ਭੋਏਪੁਰ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ।