ਨੌੌਜਵਾਨਾਂ ਕੀਤੀ ਸ਼ਮਸ਼ਾਨਘਾਟ ਦੀ ਸਫਾਈ

Thursday, Jan 24, 2019 - 09:24 AM (IST)

ਨੌੌਜਵਾਨਾਂ ਕੀਤੀ ਸ਼ਮਸ਼ਾਨਘਾਟ ਦੀ ਸਫਾਈ
ਮੋਗਾ (ਚਟਾਨੀ)-ਖੰਡਰ ਬਣੇ ਦਲਿਤ ਬਸਤੀ ਦੇ ਸ਼ਮਸ਼ਾਨਘਾਟ ਨੂੰ ਸਾਫ-ਸੁਥਰਾ ਬਣਾਉਣ ਲਈ ਮੁਗਲੂ ਪੱਤੀ ਦੇ ਬਾਬਾ ਜੀਵਨ ਸਿੰਘ ਨਗਰ ਅਤੇ ਖੇਤਾਂ ਬਸਤੀ ਦੇ ਉੱਦਮੀਆਂ ਨੇ ਵੱਡਾ ਹੰਭਲਾ ਮਾਰਿਆ। ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ ਭਿੰਦੀ ਨੇ ਅੱਜ ਤਡ਼ਕਸਾਰ ਆਪਣੀ ਕਲੱਬ ਤੋਂ ਇਲਾਵਾ ਮੁਗਲੂ ਪੱਤੀ ਦੇ ਹੋਰਨਾਂ ਨੌਜਵਾਨਾਂ ਨੂੰ ਹਲੂਣਦਿਆਂ ਸ਼ਮਸ਼ਾਨਘਾਟ ਦੀ ਸਫਾਈ ਲਈ ਪ੍ਰੇਰਿਆ। ਭਿੰਦੀ ਨੇ ਖੇਤਾਂ ਬਸਤੀ ਦੇ ਮੋਹਰੀਆਂ ਤੋਂ ਇਸ ਕਾਰਜ ਨੂੰ ਨੇਪਰੇ ਚਡ਼੍ਹਾਉਣ ਲਈ ਸਹਿਯੋਗ ਮੰਗਿਆ। ਦੋਵਾਂ ਬਸਤੀਆਂ ਦੇ 50 ਤੋਂ ਵੱਧ ਨੌਜਵਾਨਾਂ ਨੇ ਸਵੇਰੇ 7 ਤੋਂ 10 ਵਜੇ ਤੱਕ ਸ਼ਮਸ਼ਾਨਘਾਟ ਦੀ ਸਫਾਈ ਕੀਤੀ। ਪ੍ਰਧਾਨ ਭਿੰਦੀ ਨੇ ਦੱਸਿਆ ਕਿ ਇਸ ਸ਼ਮਸ਼ਾਨਘਾਟ ਦੀ ਮੁਕੰਮਲ ਸਫਾਈ ਲਈ ਦੋਵਾਂ ਬਸਤੀਆਂ ਦੇ ਨੌਜਵਾਨਾਂ ਦੀਆਂ ਕ੍ਰਮਵਾਰ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ, ਜੋ ਨਿੱਤ ਦਿਨ ਵਾਰੀ ਸਿਰ ਸਫਾਈ ਕਰਨਗੇ।

Related News