ਚਿੱਤਰਕਾਰੀ ਤੇ ਸੁਲੇਖ ਦੇ ਕਰਵਾਏ ਮੁਕਾਬਲੇ

Thursday, Jan 24, 2019 - 09:24 AM (IST)

ਚਿੱਤਰਕਾਰੀ ਤੇ ਸੁਲੇਖ ਦੇ ਕਰਵਾਏ ਮੁਕਾਬਲੇ
ਮੋਗਾ (ਗੋਪੀ ਰਾਊਕੇ)-ਪ੍ਰਸਿੱਧ ਵਿਦਿਅਕ ਸੰਸਥਾ ਐੱਸ.ਬੀ.ਆਰ.ਐੱਸ. ਗੁਰੂਕੁਲ ਮਹਿਣਾ ’ਚ ਪ੍ਰਿੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਵਿਚ ਪਡ਼੍ਹਦੇ ਪਿੰਡ ਦੇ ਬੱਚਿਆਂ ਦਰਮਿਆਨ ਚਿੱਤਰਕਾਰੀ ਤੇ ਸੁਲੇਖ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ ਗਈ। ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ ’ਚ ਜਾ ਕੇ ਆਮ ਲੋਕਾਂ ਨੂੰ ਸਿੱਖਿਆ ਦੇ ਮਹੱਤਵ ਤੋਂ ਜਾਣੂ ਕਰਵਾਉਣ ਤੇ ਬੱਚਿਆਂ ਵਿਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਲਾਏ ਜਾ ਰਹੇ ਸੈਮੀਨਾਰਾਂ ਤਹਿਤ ਮਹਿਣਾ ਪਿੰਡ ਵਿਚ ਵੀ ਸੈਮੀਨਾਰ ਕਰਵਾਇਆ ਗਿਆ ਸੀ ਅਤੇ ਬੱਚਿਆਂ ਦੇ ਸੁਲੇਖ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ ਸਨ। ਉਪਰੰਤ ਪ੍ਰਿੰਸੀਪਲ ਵੱਲੋਂ ਮੌਕੇ ’ਤੇ ਹਾਜ਼ਰ ਪਿੰਡ ਦੇ ਸਰਪੰਚ ਰਣਜੀਤ ਸਿੰਘ, ਐੱਨ. ਆਰ. ਆਈ. ਹਰਦੇਵ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ, ਮੈਂਬਰ ਜਗਸੀਰ ਸਿੰਘ ਜਿਨ੍ਹਾਂ ਦੀ ਮਦਦ ਨਾਲ ਇਹ ਸੈਮੀਨਾਰ ਕਰਵਾਇਆ ਗਿਆ ਦਾ, ਧੰਨਵਾਦ ਕੀਤਾ।

Related News